Sri Gur Pratap Suraj Granth

Displaying Page 143 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੫੬

੧੯. ।ਗੁਰੂ ਜੀ ਦੀ ਵੀਰ ਰਸੀ ਨਿਤ ਕ੍ਰਿਯਾ॥
੧੮ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੨੦
ਦੋਹਰਾ: ਇਸ ਪ੍ਰਕਾਰ ਸ਼੍ਰੀ ਸਤਿਗੁਰੂ, ਗੋਵਿੰਦ ਸਿੰਘ ਸੁਜਾਨ।
ਬਲ ਜੁਤਿ ਵਧਹਿ ਸਰੀਰ ਬਡ, ਕਰਹਿ ਨਰਨਿ ਕਲਾਨ ॥੧॥
ਚੌਪਈ: ਆਯੁਧ ਬਿਜ਼ਦਾ ਕਹੁ ਅਜ਼ਭਾਸਹਿ।
ਅਪਰ ਸਕਲ ਹੀ ਗੇਰਹਿ ਪਾਸਹਿ।
ਵਹਿਰ ਜਾਇ ਧਰਿਵਾਇ ਨਿਸ਼ਾਨਾ।
ਕਰਹਿ ਚਲਾਵਨਿ ਧਨੁ ਤੇ ਬਾਨਾ ॥੨॥
ਥਿਰ ਬੀਰਾਸਨ ਹੋਇ ਚਲਾਵਹਿ।
ਕਬਿ ਠਾਂਢੇ ਹਤਿ ਲਛ ਗਿਰਾਵਹਿ।
ਕਬਹੁ ਕੁਵਾਦਾ੧ ਐਣਚਨਿ ਕਰਹਿ।
ਜਿਮ ਭੁਜਦੰਡ ਅਧਿਕ ਬਲ ਧਰਹਿ ॥੩॥
ਸੁਨਹਿ ਪਿਤਾਮੇ ਕੀ੨ ਵਡਿਆਈ।
ਪਰੇ ਜੰਗ ਬਡ ਭਟ ਸਮੁਦਾਈ।
ਦੀਹ ਕਠੋਰ ਸਰਾਸਨ ਧਾਰਹਿ।
ਸ਼ਜ਼ਤ੍ਰ ਅਨੇਕਨਿ ਤੇ ਕਰਿ ਪਾਰਹਿ੩ ॥੪॥
ਕੰਕ ਪੰਖ ਲਗਿ ਮੋਟਿਯ ਕਾਨਾ।
ਖਪਰੇਮੁਖੀ੪, ਬਡੇ ਕਰਿ ਬਾਨਾ।
ਜਿਨ ਕੇ ਆਗੇ ਅਰੋ ਨ ਕੋਈ।
ਕਈ ਬਾਰ ਬਡ ਸੰਘਰ ਹੋਈ ॥੫॥
ਸੁਨਹਿ ਚੌਪ ਚਿਤ ਅਧਿਕ ਵਧਾਵਹਿ।
ਕਾਰੀਗਰਨਿ ਹਗ਼ੂਰ ਬੁਲਾਵਹਿ।
ਦੇ ਦੇ ਸੀਖ ਘਰਾਵਹਿ ਖਪਰੇ।
ਇਸੀ ਰੀਤਿ ਗਨ ਆਯੁਧ ਅਪਰੇ ॥੬॥
ਸੇਲੇ੫, ਸਾਂਗਨ, ਭਾਲੇ ਭਲੇ੬।
ਕਾਰੀਗਰ ਲੇ ਲੇ ਗਨ ਮਿਲੇ।
ਹੇਰਿ ਹੇਰਿ ਸ਼ਸਤ੍ਰਨ ਹਰਖਾਵੈ।


੧ਕਮਾਨ ਜੋ ਕਰੜੀ ਨਾ ਹੋਵੇ, ਕਸਰਤ ਕਰਨ ਵਾਲੀ ਕਮਾਂ।
੨ਭਾਵ ਸ਼੍ਰੀ ਗੁਰੂ ਹਰਿ ਗੋਬਿੰਦ ਜੀ ਦੀ।
੩ਪਾਰ ਕਰ ਦਿੰਦੇ ਸਨ।
੪ਤੀਰ ਚੌੜੇ ਫਲ ਵਾਲੇ।
੫ਨੇਜੇ।
੬ਚੰਗੇ।

Displaying Page 143 of 372 from Volume 13