Sri Gur Pratap Suraj Granth

Displaying Page 146 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੫੯

੨੨. ।ਪੌਰਾਣਕ ਪ੍ਰਸੰਗ-ਧੁੰਧ ਤੇ ਅੁਤੰਕ ਰਿਖੀ॥
੨੧ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੨੩
ਦੋਹਰਾ: ਸ਼੍ਰੀ ਸਤਿਗੁਰ ਹਰਿਰਾਇ ਜੀ,
ਲਾਖਹੁ ਸਿਜ਼ਖ ਅੁਧਾਰਿ।
ਸਜ਼ਤਨਾਮ ਦੇ ਕਰਿ ਭਗਤਿ,
ਕਰੇ ਪੂਰ ਭਰਿ ਪਾਰ ॥੧॥
ਚੌਪਈ: ਨਿਜ ਸ਼ਰੀਰ ਕੋ ਪਿਖਿ ਕਰਿ ਅੰਤ।
ਚਿਤਵਤਿ ਚਿਤ ਸਤਿਗੁਰ ਭਗਵੰਤ।
ਬੈਸ ਅਲਪ ਮਹਿ ਗੁਨ ਤੇ ਮਹਾਂ।
ਤਖਤ ਬਿਠਾਵਨਿ ਕੌ ਚਿਤ ਚਹਾ ॥੨॥
ਪੂਰਬ ਅਰੁ ਦਜ਼ਖਨ ਸਿਖ ਜੇਈ।
ਪਸ਼ਚਮ ਅੁਜ਼ਤਰ ਬਾਸੀ ਕੇਈ।
ਸਭਿ ਥਲ ਹੁਤੇ ਮਸੰਦ ਮਹਾਨੇ।
ਲਾਖਹੁ ਧਨ ਲੇਤੇ ਤਿਸ ਥਾਨੇ ॥੩॥
ਲਿਖੇ ਹੁਕਮਨਾਮੇ ਗੁਰ ਪੂਰੇ।
ਦੇਖਤਿ ਆਵਹੁ ਇਹਾਂ ਹਗ਼ੂਰੇ।
ਜੇਤਿਕ ਸੰਗਤਿ ਆਵਹਿ ਸੰਗ।
ਆਨਹੁ ਸਰਬ ਹਕਾਰਿ ਅੁਮੰਗਿ ॥੪॥
ਲੇ ਕਰਿ ਹਲਕਾਰੇ ਗਨ ਦੌਰੇ।
ਪਹਚੇ ਜਾਇ ਸੁ ਜਿਤ ਕਿਤ ਠੌਰੇ।
ਸਹਤ ਮਸੰਦਨਿ ਸੰਗਤਿ ਸਾਰੀ।
ਪਹੁਚੇ ਕੀਰਤਿਪੁਰੀ ਹਕਾਰੀ ॥੫॥
ਚਹੂੰ ਦਿਸ਼ਿਨਿ ਤੇ ਸੰਗਤਿ ਆਈ।
ਸੁੰਦਰ ਅਨਿਕ ਅੁਪਾਇਨ ਲਾਈ।
ਅਪਨੇ ਅਪਨੇ ਅਵਸਰ ਪਾਇ।
ਦਰਸਹਿ ਸ਼੍ਰੀ ਸਤਿਗੁਰ ਹਰਿਰਾਇ ॥੬॥
ਆਪ ਜਾਇ ਲਗਰ ਕੇ ਮਾਂਹੀ।
ਕਰੈਣ ਅਹਾਰ ਅਨਿਕ ਬਿਧਿ ਤਾਂਹੀ।
ਸੰਗਤਿ ਕੀ ਪੰਗਤਿ ਬੈਠਾਇ।
ਨਿਜ ਕਰ ਤੇ ਸਭਿ ਕੋ ਤ੍ਰਿਪਤਾਇ ॥੭॥
ਭਗਤਿ ਕਰਹਿ ਅੁਪਦੇਸ਼ ਬਿਸਾਲਾ।
ਜਿਸ ਤੇ ਹੋਵਹਿ ਬਸੀ ਕ੍ਰਿਪਾਲਾ।

Displaying Page 146 of 376 from Volume 10