Sri Gur Pratap Suraj Granth

Displaying Page 148 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੬੧

੨੧. ।ਸਰਮਦ॥
੨੦ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੨੨
ਦੋਹਰਾ: ਸਰਮਦ ਕੀ ਸੁੰਦਰ ਕਥਾ, ਸ਼੍ਰੋਤਾ ਸੁਨਹੁ ਰਸਾਲ।
ਆਤਮ ਕੋ ਬਜ਼ਖਾਤ++ ਭਾ, ਗਾਨੀ ਸੰਤ ਬਿਸਾਲ ॥੧॥
ਚੌਪਈ: ਮਾਤਾ ਪਿਤਾ ਧਨਾਢ ਬਡੇਰ।
ਇਕ ਪੁਜ਼ਤ੍ਰ ਜਨਮੋ ਤਿਨ ਕੇਰੇ।
ਬਹੁ ਦੁਲਾਰਿ ਤਿਨ ਪਾਰਨ ਕੀਨਾ।
ਖਾਨ ਪਾਨ ਮਨ ਭਾਵਤਿ ਦੀਨਾ ॥੨॥
ਤਨ ਮਹਿ ਆਨਿ ਭਈ ਤਰੁਨਾਈ੧।
ਬੀਸਕ ਬਰਸਨਿ ਬੈਸ ਬਿਤਾਈ।
ਭਾ ਪਰਲੋਕ ਮਾਤ ਪਿਤ ਕੇਰਾ।
ਰਹੋ ਇਕਾਕੀ ਦਰਬ ਘਨੇਰਾ ॥੩॥
ਪੂਰਬ ਜਨਮ ਭਾਗ ਬਡ ਜਾਗੇ।
ਸਤਿਸੰਗਤਿ ਕਹੁ ਕਰਿਬੋ ਲਾਗੇ।
ਸੰਤ ਬਿਦੇਸ਼ੀ ਅੁਤਰਨਿ ਹੇਤੁ।
ਦਰਬ ਲਗਾਯਹੁ ਰਚੇ ਨਿਕੇਤ ॥੪॥
ਕਿਤਹੂੰ ਤੇ ਕੋ ਚਲਿ ਕਰਿ ਆਵੈ।
ਚਾਂਪ ਪਾਵ ਨਿਸ ਬਿਖੈ ਟਿਕਾਵੈ।
ਖਾਨ ਪਾਨ ਕੀ ਸੁਧਿ ਲੈ ਆਛੇ।
ਦੇਤਿ ਪ੍ਰਯੰਕ ਸੁਪਤਿ ਚਿਤ ਬਾਛੇ੨ ॥੫॥
ਸਰਬ ਭਾਂਤਿ ਕੀ ਸੇਵਾ ਕਰੈ।
ਚਾਂਪਹਿ ਚਰਨ ਪ੍ਰੇਮ ਕੋ ਧਰੈ।
ਸੇਦ ਭਏ੩ ਪੰਖਾ ਕਰਿ ਬਾਯੂ।
ਸੀਤ ਲਗੇ ਪਾਵਕ ਦਿਪਤਾਯੂ ॥੬॥
ਇਜ਼ਤਾਦਿਕ ਕੇ ਆਨਦ ਦੇਤਿ।
ਟਹਿਲ ਕਰਨਿ ਪਰ ਰਹੈ ਸੁਚੇਤ।
ਪ੍ਰਾਤਿ ਹੋਤਿ ਜਬਿ ਸੰਤ ਪਧਾਰੈ।
ਹੇਤ ਬਿਸਰਜਨ੪ ਸੰਗ ਸਿਧਾਰੈ ॥੭॥


++ਪਾ:-ਆਤਮ ਜਾਣ ਕੋ ਖਾਤ।
੧ਜਵਾਨੀ।
੨ਸੌਂ ਲਈ। ਪਲਘ ਦੇਣਦਾ ਹੈ ਜੇ ਚਿਤ ਦੀ ਚਾਹਨਾਂ (ਨਾਲ ਸੌਂ)।
੩ਮੁੜ੍ਹਕਾ ਆਇਆਣ ਲ਼।
੪ਟੋਰਨ ਹਿਤ।

Displaying Page 148 of 412 from Volume 9