Sri Gur Pratap Suraj Granth

Displaying Page 149 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੧੬੨

੨੩. ।ਸ਼੍ਰੀ ਗੁਰੂ ਜੀ ਦਾ ਬਕਾਲਿਓਣ ਕੂਚ॥
੨੨ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੨੪
ਦੋਹਰਾ: ਮਜ਼ਖਂ ਕਰਿ ਇਸ਼ਨਾਨ ਕੋ,
ਦਰਸ਼ਨ ਪਰਸਨ੧ ਕੀਨਿ।
ਪੁਨ ਕਰਾਇ ਅਰਦਾਸ ਕੋ,
ਚਲੋ ਸੁ ਮਤੀ ਪ੍ਰਬੀਨ ॥੧॥
ਚੌਪਈ: ਸ਼੍ਰੀ ਗੁਰੁ ਤੇਗ ਬਹਾਦਰ ਜਿਤ ਕੋ੨।
ਗਮਨੇ ਹੁਤੇ ਚਲੋ ਤਬਿ ਤਿਤ ਕੋ।
ਅਧਿਕ ਪ੍ਰਸੰਨ ਹੋਇ ਤਿਸ ਛਿਨ ਮੈਣ।
ਮਹਿਮਾ ਸਤਿਗੁਰ ਕੀ ਲਖਿ ਮਨ ਮੈਣ ॥੨॥
ਸਹਿਨ ਸ਼ੀਲ੩ ਜਿਨ ਕੇ ਨ ਸਮਾਨਾ।
ਸਰਬ ਸ਼ਕਤਿ ਧਰਿ ਸ਼੍ਰੀ ਭਗਵਾਨਾ।
ਮਗ ਮਹਿ ਇਮ ਠਾਨਤਿ੪ ਬਡਿਆਈ।
ਪਹੁਚੋ ਗ੍ਰਾਮ ਗੁਰੂ ਜਿਸ ਥਾਈਣ ॥੩॥
ਵਹਿਰ ਗ੍ਰਾਮ ਤੇ ਕੀਨਸਿ ਡੇਰਾ।
ਵਸਤੁ ਗੰਭੀਰ ਧਰੀ ਤਿਸ ਬੇਰਾ।
ਸਰਬ ਭਾਂਤਿ ਤੇ ਕਰਿ ਤਕਰਾਈ।
ਮਜ਼ਦ੍ਰ ਦੇਸ਼ ਨਰ ਜਾਨਿ ਖੁਟਾਈ੫ ॥੪॥
ਮਿਲੋ ਗੁਰੂ ਸੰਗ ਬੰਦਨ ਧਾਰਾ।
ਸਭਿ ਪ੍ਰਸੰਗ ਭਾ ਤਥਾ ਅੁਚਾਰਾ।
ਲੋਭ ਮਸੰਦਨ ਕੋ ਧਨ ਕੇਰੇ।
ਬੇਮੁਖ ਭਏ ਕਪਾਟ੬ ਸੁ ਭੇਰੇ ॥੫॥
ਅਜਹੁ ਨ ਸ਼ਰਧਾ ਜਿਨ ਕੇ ਭਈ।
ਕੌਨ ਗੁਰੂ, ਪਾਰੁਖ ਨਹਿ ਅਈ੭।
ਮੈਣ ਤਰਜਨ੮ ਕਰਿ ਸੁਜਸੁ ਅੁਚਾਰਾ।
ਤਬਿ ਮਿਲਿਬੇ ਹਿਤ ਇਤ ਪਗ ਧਾਰਾ ॥੬॥

੧ਪਰਸਂਾ।
੨ਜਿਸ ਪਾਸੇ।
੩ਸਹਨ ਦਾ ਸੁਭਾਅੁ।
੪ਕਰਦਾ ਹੋਇਆ।
੫ਪੰਜਾਬ ਦੇ ਲੋਕਾਣ ਦੀ ਖੁਟਾਈ ਜਾਣਕੇ।
੬(ਹਰਿਮੰਦਰ ਦੇ) ਤਖਤੇ।
੭ਕੌਂ ਗੁਰੂ ਹੈ (ਇਹ) ਪ੍ਰੀਖਿਆ ਨਹੀਣ ਹੋਈ।
੮ਤਾੜ ਕੇ।

Displaying Page 149 of 437 from Volume 11