Sri Gur Pratap Suraj Granth

Displaying Page 15 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੮

੨. ।ਸੀਸ ਕੀਰਤਪੁਰ ਲਿਆਅੁਣਾ॥
੧ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੩
ਦੋਹਰਾ: ਦਿਜ਼ਲੀ ਤੇ ਸਿਖ ਪ੍ਰਥਮ ਜੋ, ਗਮਨੋ ਆਇਸੁ ਲੇਯ।
ਤੇਗ ਬਹਾਦਰ ਸਤਿਗੁਰੂ, ਪਠੋ ਭੇਟ ਕੋ ਦੇਯ੧ ॥੧॥
ਸੈਯਾ ਛੰਦ: ਪੈਸੇ ਪੰਚਹੁ ਸ਼੍ਰੀ ਫਲ ਸੁੰਦਰ
ਗੁਰਤਾ ਅਰਪਨਿ ਕੀ ਬਿਧਿ ਜੋਇ।
ਲੇ ਕਰਿ ਪੰਥ ਬਿਖੈ ਪ੍ਰਸਾਥਨੋ,
ਥਿਰੋ ਨ ਕਿਸ ਥਲ, ਥਕਤਿ ਨ ਸੋਇ।
ਗੁਰ ਆਗਾ ਸੰਦਨ ਅਸਵਾਰੀ,
ਚਿਤ ਅੁਤਸਾਹ ਸੂਤ ਤਬਿ ਹੋਇ੨।
ਪਹੁਚੋ ਆਣਿ ਅਨਦਪੁਰਿ ਸੋ ਸਿਖ
ਕੁਸ਼ਲ ਕਹਿਤ, ਬੂਝਹਿ ਨਰ ਕੋਇ ॥੨॥
ਸਵਾ ਪਹਿਰ ਦਿਨ ਆਯੋ ਤਿਸ ਛਿਨ,
ਬੈਠੇ ਸ਼੍ਰੀ ਗੋਬਿੰਦ ਸਿੰਘ ਰਾਇ।
ਜਗਤ ਸਮਸਤ੩ ਜੁ ਬਰਤਹਿ੪ ਨਿਤਪ੍ਰਤਿ
ਸੋ ਸਭਿ ਚਿਤ ਮਹਿ ਬਿਦਤਹਿ ਆਇ੫।
ਕਿਤਿਕ ਮਸੰਦ ਬਿਲਦ ਚਿੰਤ ਜੁਤਿ,
ਚਹੁਦਿਸਿ ਮਹਿ ਤਿਮ ਸਿਖ ਸਮੁਦਾਇ।
ਕੇਚਿਤ ਰਹਤਿ ਸਮੀਪ ਕਦੀਮੀਣ੬,
ਕੇਚਿਤ ਨਏ ਦਰਸ ਹਿਤ ਆਇ ॥੩॥
ਸ਼ੀਘ੍ਰ ਕਰਤਿ ਸਿਖ ਪਹੁਚੋ ਤਤਛਿਨ,
ਦੇਖਿ ਅੁਠੇ ਸਤਿਗੁਰ ਅਗਵਾਇ।
ਗੁਰਤਾ ਪਹੁਚੀ ਲਖੀ, ਨਮੋ ਕਰਿ,
ਪੁਨ ਬੈਠੇ ਸਿੰਘਾਸਨ ਆਇ।
ਧਰਿ ਪੈਸੇ ਆਗੇ ਸਭਿ ਦੇਖਤਿ,
ਲੇ ਸ਼੍ਰੀਫਲ ਝੋਰੀ ਮਹਿ ਪਾਇ।


੧ਭੇਟਾ ਲ਼ ਦੇਕੇ।
੨(ਮਾਨੋ) ਗੁਰੂ ਜੀ ਦੀ ਆਗਾ ਇਹ ਤਾਂ ਰਥ ਦੀ ਅਸਵਾਰੀ ਸੀ ਤੇ (ਸਿਜ਼ਖ ਦੇ) ਚਿਜ਼ਤ ਦਾ ਜੋ ਅੁਤਸਾਹ ਸੀ ਸੋ
ਰਥਵਾਹੀ ਹੋਇਆ।
੩ਸਾਰੇ ਜਗ ਵਿਚ।
੪ਜੋ ਵਰਤਦਾ ਹੈ।
੫ਪ੍ਰਗਟ ਹੁੰਦਾ ਹੈ।
੬ਪੁਰਾਣੇ।

Displaying Page 15 of 372 from Volume 13