Sri Gur Pratap Suraj Granth

Displaying Page 152 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੧੬੫

ਲੇ ਕਰਿ ਮੈਣ ਪਹੁਚਤਿ ਪ੍ਰਭੁ ਤੀਰਾ।
ਕਰਿ ਪ੍ਰਾਕ੍ਰਮ ਕੇ ਜੁਜ਼ਧ ਬਿਸਾਲੇ।
ਸਭਿ ਬਿਧਿ ਤੁਮ ਕੋ ਰਖਤਿ ਸੁਖਾਲੇ ॥੨੯॥
ਸੁਨਿ ਕਰਿ ਡਜ਼ਲੇ ਤੇ ਸ਼ੁਭਿ ਬੈਨ।
ਸ਼੍ਰੀ ਮੁਖ ਭਾਖੋ ਪੰਕਜ ਨੈਨ।
ਭਈ ਸੁ ਭਈ ਬੀਤ ਅਬਿ ਗਇਅੂ।
ਹਾਥ ਨ ਆਵੈ ਜਤਨ ਜਿ ਕਇਅੂ ॥੩੦॥
ਜੰਗ ਬਿਖੈ ਮਾਰਨ ਕੈ ਮਰਨੋ।
ਪਸ਼ਚਾਤਾਪ ਕਹਾਂ ਤਿਸ ਕਰਨੋ।
ਪੁਨ ਡਜ਼ਲਾ ਬੋਲੋ ਸੁਨਿ ਐਸੇ।
ਅਹੈ ਜਥਾਵਤ ਅੁਚਰਹੁ ਜੈਸੇ ॥੩੧॥
ਤਅੂ ਦਾਸ ਹਮ ਰਾਵਰ ਕੇਰੇ।
ਘਾਲਤਿ ਰਣ ਘਮਸਾਨ ਘਨੇਰੇ।
ਕਰਿਤ ਕਾਜ ਰਾਵਰ ਕੇ ਤਬਿਹੂੰ।
ਲੇ ਕਰਿ ਮੈਣ ਪਹੁਚਤਿ ਭਟ ਸਭਿਹੂੰ ॥੩੨॥
ਲਿਖਤ ਹੁਕਮਨਾਮਾ ਜੇ ਪਠਿ ਹੋ੧।
ਬਿਨਾਂ ਬਿਲਬ ਮਿਲਤਿ ਮੈ ਤਟ ਹੋ੨।
ਸਭਿ ਬਿਧਿ ਕਰਿ ਸਹਾਇ ਲੇ ਆਵਤਿ।
ਇਤੇ ਬਿਘਨ ਕੋਣ ਹੈਬੇ ਪਾਵਤਿ ॥੩੩॥
ਸੁਨਿ ਸ਼੍ਰੀ ਪ੍ਰਭੁ ਪੁਨ ਤਿਹ ਸਮੁਝਾਯੋ।
ਸਮਾ ਬਿਤੋ ਕਬਿ ਹਾਥ ਨ ਆਯੋ।
ਨਹੀਣ ਅੁਪਾਇ ਬਨਹਿ ਅਬਿ ਤਾਹੂੰ।
ਹੋਨਹਾਰ ਸਿਰ ਪਰ ਸਭਿ ਕਾਹੂੰ ॥੩੪॥
ਇਤੋ ਕਹੋ ਪਰ ਤਅੂ ਨ ਮੌਨ੩।
ਤਜੈਣ ਪ੍ਰਸੰਗ, ਸੁਨਾਵੈ ਤੌਨ੪।
ਅਪਨੋ ਆਪਾ ਕਰਹਿ ਜਨਾਵਨ।
ਲਰੇ ਮਰੇ ਬਿਨ ਬਡਤਾ ਪਾਵਨ੫ ॥੩੫॥
ਸਭਾ ਹਗ਼ਾਰਹੁ ਸੁਭਟਨਿ ਕੇਰੀ।


੧ਜੇ (ਆਪ) ਭੇਜ ਦਿੰਦੇ।
੨ਭਾਵ ਬੜੀ ਛੇਤੀ ਮੈਣ ਆਪ ਪਾਸ ਪੁਜ਼ਜਦਾ।
੩ਨਾ ਚੁਜ਼ਪ ਹੋਇਆ।
੪(ਸ੍ਰੀ ਗੁਰੂ ਜੀ) ਪ੍ਰਸੰਗ ਛਜ਼ਡਦੇ ਹਨ। (ਪਰ ਡਜ਼ਲਾ) ਅੁਹਨਾਂ ਲ਼ ਸੁਣਾਂਵਦਾ ਹੈ।
੫ਲੜੇ ਮਰੇ ਬਿਨਾਂ ਹੀ ਵਡਿਆਈ ਪਾਵਂਾ (ਚਾਹੁੰਦਾ ਹੈ)।

Displaying Page 152 of 409 from Volume 19