Sri Gur Pratap Suraj Granth

Displaying Page 153 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੬੬

੨੩. ।ਧੁੰਧੂ ਨਾਲ ਜੰਗ ਦੀ ਤਿਆਰੀ॥
੨੨ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੨੪
ਦੋਹਰਾ: ਗਮਨੋ ਮੁਨੀ ਅੁਤੰਕ ਮਗ, ਪੁਰੀ ਅਯੁਜ਼ਧਾ ਜਾਇ।
ਦਾਰਪਾਲ ਸੋਣ ਤਿਹ ਕਹੋ, ਨ੍ਰਿਪ ਕੋ ਦੇਹੁ ਜਨਾਇ ॥੧॥
ਚੌਪਈ: -ਮੁਨੀ ਅੁਤੰਕ ਆਇ ਥਿਤ ਦਾਰੇ।
ਮਿਲਿਬੋ ਚਹਿਤਿ ਤੁਮਹਿ ਇਕ ਬਾਰੇ-।
ਸੁਨਤਿ ਤੁਰਤ ਹੀ ਅੰਤਰ ਗਯੋ।
ਮੁਨਿ ਆਗਵਨਿ ਜਨਾਵਤਿ ਭਯੋ ॥੨॥
ਮਹਿਪਾਲਕ ਸੁਨਿ ਰਿਖਿ ਕੀ ਸੁਧ ਕੋ।
ਅੁਠੋ ਝਟਤਿ ਕਰਿ ਕੈ ਸੁਧਿ ਬੁਧਿ ਕੋ।
ਕਰਿ ਧਰਿ ਪੂਜਾ ਸਰਬ ਪ੍ਰਕਾਰ।
ਚਲਿ ਆਯੋ ਤੂਰਨ ਨਿਜ ਦਾਰ ॥੩॥
ਕਰਿ ਬੰਦਨ ਪਾਦਾਰਘ੧ ਦੀਨਸਿ।
ਆਦਰ ਸਭਿ ਬਿਧਿ ਕੋ ਬਹੁ ਕੀਨਸਿ।
ਅਪਨੇ ਸੰਗ ਸਭਾ ਮੈਣ ਆਨੋ।
ਪ੍ਰਸ਼ਨ ਅਨਾਮੈ ਨਮ੍ਰਿ ਬਖਾਨੋ੨ ॥੪॥
ਬਡੇ ਭਾਗ ਮੋਰੇ ਸਭਿ ਭਾਂਤੀ।
ਦੀਨਸਿ ਦਰਸ ਬਿਘਨ ਗਨ ਘਾਤੀ।
ਆਵਨਿ ਸਫਲ ਆਪਨੋ ਕਰੀਏ।
ਨਿਜ ਆਗਵਨ ਸੁ ਹੇਤੁ ਅੁਚਰੀਏ* ॥੫॥
ਸੁਨਤਿ ਮੁਨੀ ਨੇ ਨਿਜ ਭਿਜ਼ਪ੍ਰਾਇ੩।
ਮਹਿਪਾਲਕ ਕੋ ਦੀਨਿ ਜਨਾਇ।
ਧੁੰਧੁ ਦੈਤ ਬਰ ਪਾਇ ਮਹਾਨਾ।
ਮੁਨਿ ਸੁਰ ਕੰਟਕ ਨਿਤ ਦੁਖ ਦਾਨਾ ॥੬॥
ਹਿਤ ਹਤਿਬੇ ਕੋ ਕਰਿ ਅੁਤਸਾਹੂ।
ਮਹਾਂ ਬੀਰ ਤੂੰ ਛਜ਼ਤ੍ਰਨਿ ਮਾਂਹੂ।
ਨਿਜ ਬਲ ਸੰਸੇ ਕੋ ਨ ਬਿਚਾਰਹੁ।
ਪ੍ਰਭੂ ਸ਼ਕਤਿ ਲੇ ਅਸੁਰ ਸੰਘਾਰਹੁ ॥੭॥
ਜਸੁ ਬਿਸਾਲ ਲੀਜਹਿ ਅਬਿਨਾਸ਼ੀ।

੧ਭਾਵ ਚਰਨ ਧੋਤੇ।
੨ਸੁਖ ਸਾਂਦ ਦੀ ਪੁਛ ਨਿਮ੍ਰਤਾ ਨਾਲ ਕੀਤੀ।
*ਪਾ:-ਬਿਚਰੀਏ।
੩ਅਭਿਪ੍ਰਾਯ, ਮਕਸਦ, ਆਸ਼ਯ।

Displaying Page 153 of 376 from Volume 10