Sri Gur Pratap Suraj Granth

Displaying Page 157 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੭੨

ਗੰਗਾ ਰਿਦੇ ਅਰਾਧਤੋ* -ਹੇ ਭੀਸ਼ਮ ਮਾਤਾ੧!
ਅੁਜ਼ਤਮ ਤੀਰਥ ਸਭਿਨਿ ਮਹਿਣ, ਬਾਣਛਤ ਕੀ ਦਾਤਾ੨ ॥੩੪॥
ਬ੍ਰਹਮਲੋਕ ਤੇ ਜਤਨ ਕਰਿ, ਭਾਗੀਰਥ ਆਨੀ੩।
ਸਾਠ ਹਗ਼ਾਰ ਅੁਧਾਰ ਕਰਿ, ਇਹ ਕਥਾ ਮਹਾਂਨੀ।
ਸੁਰਮਾਨੀ, ਹਾਨੀ ਅਘਨਿ, ਜਾਨੀ ਤ੍ਰਿਹੁ ਲੋਕਾ੪।
ਸੁਖਦਾਨੀ, ਰਾਨੀ ਜਗਤਿ, ਤੁਵ ਬੇਗ ਅਰੋਕਾ੫ ॥੩੫॥
ਕਰਹੁ ਸਫਲ ਮਮ ਕਾਮਨਾ, ਗੁਰੁ ਦੇਹੁ ਮਿਲਾਈ-।
ਇਸ ਪ੍ਰਕਾਰ ਬਿਨਤੀ ਭਨਹਿ,
ਬਹੁ ਬਿਧਿ ਬਡਿਆਈ।
ਨਿਸਾ ਬਿਤੀ ਦਿਨ ਆਗਲੋ, ਦੁਖ ਸਾਥ ਬਿਤਾਵਾ।
ਖਾਨ ਪਾਨ ਕੁਛ ਨਹਿਣ ਰੁਚੀ, ਬੈਰਾਗ ਅੁਪਾਵਾ ॥੩੬॥
ਬਹੁਰੁ ਭਈ ਜਬਿ ਜਾਮਨੀ, ਸੋਚਤਿ ਚਿਤ ਜਾਗਾ।
ਲਿਵ ਲਾਗਹਿ ਨਹਿਣ ਨੀਣਦ ਹੁਇ, ਜਿਨ ਮਨ ਅਨੁਰਾਗਾ।
ਸ਼੍ਰੀ ਪਰਮੇਸ਼ੁਰ ਸੁਰਸੁਰੀ, ਪਰਸੰਸਤਿ੬ ਦੋਅੂ।
ਬਿਨੈ ਭਨਤਿ ਮਨ ਦੀਨ ਬਨਿ, ਗੁਨ ਗਨ ਗਿਨਿ ਸੋਅੂ੭ ॥੩੭॥
ਨਾਅੁਣ ਥਾਅੁਣ ਬਿਨ ਰੂਪ ਕੇ, ਸਤਿਗੁਰ ਕੋ ਧਾਵੈ।
-ਪੂਰਹੁ ਮੇਰੀ ਆਸ ਕੋ-, ਐਸੇ ਅੁਰ ਭਾਵੈ।
-ਸਰਬ ਥਾਨ ਸਭਿ ਕਾਲ ਮਹਿਣ, ਸਤਿਗੁਰ ਹੈ ਬਾਪੇ।
ਬਿਨਤੀ ਸੁਨਿ ਕੈ ਸ਼੍ਰੋਨ ਮੈਣ, ਦਿਹੁ ਦਰਸ਼ਨ ਆਪੇ ॥੩੮॥
ਮੈਣ ਪਰਖਨ ਜਾਨਹੁ ਨਹੀਣ, ਗੁਰ ਪੂਰਨ ਕੇਹੂ੮।
ਅਪਨੋ ਬਿਰਦ ਪਛਾਨਿ ਕੈ, ਨਿਜ ਦਰਸ਼ਨ ਦੇਹੂ।
ਇਮਿ ਇਕ ਲਿਵ ਲਾਗੀ ਰਿਦੈ, ਤਜਿ ਕਾਰਜ ਆਨਾ।
ਖਾਨ ਪਾਨ ਨਿਦ੍ਰਾ ਨਹੀਣ, ਦ੍ਰਿਗ ਨੀਰ ਚਲਾਨਾ ॥੩੯॥


*ਇਹ ਗੰਗਾ ਆਦਿ ਦੀ ਅੁਸਤਤੀਆਣ ਪਹਿਲੇ ਖਿਆਲਾਂ ਅਨੁਸਾਰ ਹਨ, ਜਦੋਣ ਅਜੇ ਸਤਿਗੁਰੂ ਅੰਗਦ ਦੇਵ ਜੀ
ਦੀ ਸ਼ਰਨ ਲ਼ ਪ੍ਰਾਪਤਿ ਨਹੀਣ ਹੋਏ ਸਨ।
੧ਗੰਗਾ ਦਾ ਇਕ ਨਾਮ ਹੈ, ਰਾਜਾ ਸ਼ਾਂਤਨੁ ਤੋਣ ਗੰਗਾ ਦੇ ਪੇਟੋਣ ਭੀਸ਼ਮ ਦਾ ਜਨਮ ਹੋਇਆ ਸੀ।
੨ਭਾਵ ਮਨ ਮੰਗੀ ਮੁਰਾਦ ਦੀ ਦਾਤੀ ਹੈਣ ਤੂੰ।
੩ਕਥਾ ਹੈ ਕਿ ਸੂਰਜਵੰਸੀ ਰਾਜਾ ਦਲੀਪ ਦੇ ਪੁਜ਼ਤ੍ਰ ਭਗੀਰਥ ਨੇ ਤਪਜ਼ਸਾ ਕਰਕੇ ਵਜ਼ਡਿਆਣ ਦੇ ਅੁਧਾਰ ਵਾਸਤੇ
ਗੰਗਾ ਪ੍ਰਿਥਵੀ ਤੇ ਆਣਦੀ ਸੀ।
੪ਦੇਵਤਿਆਣ ਦੀ ਮੰਨੀ ਹੋਈ, ਨਾਸ਼ ਕਰਤਾ ਪਾਪਾਂ ਦੀ ਤੇ ਤਿੰਨਾਂ ਲੋਕਾਣ ਵਿਖੇ ਜਾਣੀ ਹੋਈ।
੫ਤੇਰਾ ਪ੍ਰਵਾਹ ਰੋਕਿਆ ਨਹੀਣ ਜਾਣਦਾ।
੬ਅੁਸਤਤਿ ਕਰਦੇ ਹਨ।
੭ਸਾਰੇ ਗੁਣ ਗਿਂਕੇ।
੮ਕੌਂ ਹੈ।

Displaying Page 157 of 626 from Volume 1