Sri Gur Pratap Suraj Granth

Displaying Page 158 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੧੭੧

੨੨. ।ਮਹਾਂਦੇਵ ਜੀ ਦਾ ਪ੍ਰਲੋਕ ਗਮਨ॥
੨੧ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੨੩
ਦੋਹਰਾ: ਪੂਰਨਮਾ ਕੇ ਜਜ਼ਗ ਮਹਿ, ਸਿਖ ਮੇਲਾ ਦਰਸਾਇ।
ਦਰਸ਼ਨ ਜਿਮ ਸ਼੍ਰੀ ਅਮਰ ਕੋ, ਫਲ ਤੈਸੇ ਨਰ ਪਾਇ ॥੧॥
ਸੈਯਾ ਛੰਦ: ਸ਼੍ਰੀ ਅਰਜਨ ਪੁਨ ਪੁਰਿ ਮਹਿ ਬਾਸੇ
ਹੋਤਿ ਭਯੋ ਅਤਿਸ਼ੈ ਸਤਿਸੰਗ।
ਨਿਤਪ੍ਰਤਿ ਚਰਚਾ ਆਤਮ ਕੇਰੀ
ਕਰਹਿ ਜਾਨਿ -ਇਹ ਤਨੁ ਛਿਨ ਭੰਗ-।
ਭਜਨ ਪਰਾਇਨਿ ਇਕ ਰਸ ਹੈ ਕਰਿ
ਪ੍ਰੀਤਿ ਵਧਹਿ ਪਰਮੇਸ਼ੁਰ ਸੰਗ।
ਸਭਿ ਕੋ ਅੁਪਦੇਸ਼ਤਿ ਮ੍ਰਿਦੁ ਬਾਕਨਿ
ਜਿਸ ਤੇ ਚਢਹਿ ਭਗਤਿ ਕੋ ਰੰਗ ॥੨॥
ਸਵਾ ਜਾਮ ਜਾਮਨਿ ਤੇ ਕਿਰਤਨੁ
ਕਰਹਿ ਰਬਾਬੀ ਸ਼ਬਦ ਅੁਚਾਰਿ।
ਸ਼੍ਰੀ ਅਰਜਨ ਜੁਤ ਮੁਹਰੀ ਆਦਿਕ
ਸੁਨੈ ਸਕਲ ਅਰੁ ਕਰਹਿ ਬਿਚਾਰ।
ਮਿਜ਼ਥਾ ਜਗਤ ਜਾਨਿ ਕਰਿ ਨਿਸ਼ਚੇ
ਅੰਤਰਬ੍ਰਿਤੀ ਕਰਹਿ ਸੁਖ ਕਾਰ।
ਮਨੋ ਮਹਾਂ ਮੁਨਿ ਮਨ ਸੁਧ ਕਰਿਬੇ
ਕਪਲ ਰਿਖੀ ਜੁਤ ਕੇ ਅਨੁਹਾਰ੧ ॥੩॥
ਦੇਖਿ ਪ੍ਰਤਾਪ ਅਨੁਜ ਕੋ ਤਬਿਹੀ
ਜਿਨਕੇ ਅੁਪਦੇਸ਼ਤਿ ਹੁਇ ਗਾਨੁ।
ਭ੍ਰਾਤ ਸਬੰਧ ਜਾਨਿ ਕਰਿ ਕੂਰੋ
ਮਹਾਂਦੇਵ ਸ਼ਰਧਾਲੁ ਮਹਾਨ।
ਤਨ ਤਜਿਬੇ ਕੋ ਸਮੈਣ ਨਿਕਟ ਲਖਿ
ਜਨਮ ਸਫਲਤਾ ਚਹਿ ਮਨ ਮਾਨਿ।
ਸ਼੍ਰੀ ਅਰਜਨ ਕੋ ਲਖਿ ਇਕਾਣਤ ਮਹਿ
ਗਯੋ ਸਮੀਪ ਬੈਠਿ ਹਿਤ ਠਾਨਿ ॥੪॥
ਸ਼੍ਰੀ ਸਤਿਗੁਰੂ ਕੀ ਗਾਦੀ ਪਰ ਤੁਮ
ਈਸ਼ੁਰ ਕੇ ਸਰੂਪ ਅਵਤਾਰ।
ਮੈਣ ਭ੍ਰਾਤਾ ਹੀ ਜਾਨਤਿ ਨਿਤ ਚਿਤ,


੧ਵਾਣੂ।

Displaying Page 158 of 501 from Volume 4