Sri Gur Pratap Suraj Granth

Displaying Page 16 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੧

ਹੋਵੇ, ਜੈ ਹੋਵੇ। ਪਰੰਤੂ ਇਹ ਅਰਥ ਗ਼ਰਾ ਖਿਜ਼ਚ ਨਾਲ ਲਾਅੁਣਾ ਪੈਣਦਾ ਹੈ। ਤੀਸਰੀ
ਤੁਕ ਦਾ ਪਹਿਲਾ ਅਜ਼ਧ-(ਅੁਸ ਪਰਮੇਸ਼ਰ ਦਾ) ਭਜਨ ਧਰਤੀ ਤੇ ਪ੍ਰਗਟ (ਕੀਤਾ ਹੈ)।
੬. ਇਸ਼ ਗੁਰੂ-ਸ਼੍ਰੀ ਗੁਰੂ ਰਾਮਦਾਸ ਜੀ-ਮੰਗਲ।
ਸੈਯਾ: ਹਰਤਾ ਬਿਘਨਾਨ ਮਹਾਂ ਅਘ ਕੋ
ਅੁਰ ਆਤਮ ਗਾਨ ਪ੍ਰਕਾਸ਼ਤਿ ਜੋਣ ਹਰਿ।
ਹਰਿ ਦੇਤਿ ਬਸਾਇ ਸੁ ਦਾਸਨ ਕੇ
ਕਮਲਾਸਨ ਧਾਵਤਿ ਜਾਣਹਿ ਭਜੇ ਹਰਿ।
ਹਰਿ ਬੰਸ ਵਿਖੇ ਅਵਤਾਰ ਭਏ
ਹਤਿ ਰਾਵਂ ਕੋ ਲਿਯ ਸੰਗ ਚਮੂੰ ਹਰਿ।
ਹਰਿ ਦਾਸ ਤਨੈ ਰਮਦਾਸ ਗੁਰੂ
ਮ੍ਰਿਗ ਮੋਹ ਸਣਘਾਰਤਿ ਜੋਣ ਬਡ ਕੇਹਰਿ ॥੧੧॥
ਹਰਤਾ = ਹਰ ਲੈਂ ਵਾਲਾ, ਦੂਰ ਕਰਨ ਵਾਲਾ।
ਬਿਘਨਾਨ = ਬਿਘਨਾਂ ਲ਼। ਬਿਘਨ ਦਾ ਬਹੂਬਚਨ। ਅਘ = ਪਾਪ।
ਆਤਮ ਗਾਨ = ਆਪਣੇ ਆਪ ਦਾ ਗਿਆਨ। ਅਪਣੇ ਤਜ਼ਤ ਸਰੂਪ ਦਾ ਗਿਆਨ
ਆਤਮਾ ਦਾ ਗਿਆਨ।
ਹਰਿ = ਹਨੇਰੇ ਲ਼ ਜੋ ਹਰ ਲਵੇ ਸੋ-ਸੂਰਜ।
ਹਰਿ = ਪਾਪਾਂ ਲ਼ ਜੋ ਹਰ ਲਵੇ ਸੋ-ਵਾਹਿਗੁਰੂ।
ਕਮਲਾਸਨ = ਕਮਲ ਹੈ ਆਸਨ ਜਿਸ ਦਾ ਸੋ-ਬ੍ਰਹਮਾਂ।
ਜਾਣਹਿ = ਜਿਸਲ਼, ਜਿਨ੍ਹਾਂ ਲ਼।
ਹਰਿ = ਸ਼ਿਵਜੀ। ।ਸੰਸ: ਹਰਿ = ਸ਼ਿਵ॥
ਹਰਿ ਬੰਸ = ਸੂਰਜ ਬੰਸ। ਹਤਿ = ਮਾਰਿਆ। ਚਮੂੰ = ਸੈਨਾ।
ਹਰਿ = ਜੋ ਲੋਕਾਣ ਦੇ ਹਥੋਣ ਚੀਗ਼ਾਂ ਖੋਹ ਲਵੇ ਸੋ-ਬਾਣਦਰ।
ਹਰਿਦਾਸ = ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਮ (ਭਾਈ) ਹਰੀਦਾਸ ਯਾ ਹਰਿਦਾਸ
(= ਵਾਹਿਗੁਰੂ ਦਾ ਸੇਵਕ) ਸੀ।
ਤਨੈ-ਪੁਜ਼ਤ੍ਰ। ਮ੍ਰਿਗ = ਹਰਨ। ਪਰ ਮ੍ਰਿਗ ਦਾ ਅਰਥ ਅੁਹ ਹਾਥੀ ਬੀ ਹੈ ਜਿਸ ਦੇ ਮਸਤਕ ਵਿਚ
ਚਿਜ਼ਟਾ ਤਿਲਕ ਹੁੰਦਾ ਹੈ।
ਸੰਘਾਰਤ = ਮਾਰਦੇ ਹਨ। ।ਸੰਸ: ਸਣਹਾਰ ॥
ਬਡ ਕੇਹਰਿ = ਵਜ਼ਡਾ ਸ਼ੇਰ। ਬਜ਼ਬਰ ਸ਼ੇਰ।
ਅਰਥ: (ਅਰਥ ਤੀਸਰੀ ਤੁਕ ਤੋਣ ਤੁਰੇਗਾ, ਫਿਰ ਚੌਥੀ ਤੇ ਫਿਰ ਪਹਿਲੀ ਦੂਜੀ):- (ਤ੍ਰੇਤੇ ਜੁਗ
ਵਿਖੇ ਇਕ ਰਾਮ ਜੀ) ਸੂਰਜ ਬੰਸ ਬਿਖੇ ਅਵਤਾਰੀ ਹੋਏ ਸਨ (ਜਿਨ੍ਹਾਂ ਨੇ) ਬਾਣਦਰਾਣ ਦੀ
ਸੈਨਾਂ ਨਾਲ ਲੈਕੇ ਰਾਵਂ ਲ਼ ਮਾਰਿਆ ਸੀ, (ਪਰ ਕਲਜੁਗ ਵਿਚ) ਰਾਮਦਾਸ ਜੀ ਗੁਰੂ
(ਅਵਤਾਰ) ਹੋਏ ਹਨ ਜੋ (ਸ਼੍ਰੀ) ਹਰਿਦਾਸ (ਜੀ) ਦੇ ਸਪੁਜ਼ਤ੍ਰ (ਕਹਿਲਾਏ, ਇਹ ਗੁਰੂ
ਜੀ) ਮੋਹ ਰੂਪੀ ਹਾਥੀ ਲ਼ ਸ਼ੇਰ ਬਜ਼ਬਰ ਦੀ ਤਰ੍ਹਾਂ ਮਾਰਦੇ ਹਨ। (ਏਹ) ਮਹਾਂਨ ਪਾਪਾਂ ਤੇ
(ਕਠਨ) ਵਿਘਨਾਂ ਲ਼ ਦੂਰ ਕਰਨ ਵਾਲੇ (ਤੇ) ਹ੍ਰਿਦੇ (ਵਿਚ) ਸੂਰਜ ਵਾਣੂ ਆਤਮ
ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹਨ, ਅਪਣੇ ਦਾਸਾਂ ਦੇ (ਹਿਰਦੇ ਵਿਚ) ਵਾਹਿਗੁਰੂ

Displaying Page 16 of 626 from Volume 1