Sri Gur Pratap Suraj Granth

Displaying Page 167 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੧੮੦

੨੩. ।ਸ਼੍ਰੀ ਗੁਰੂ ਜੀ ਦੇ ਗੁਣ॥
੨੨ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੨੪
ਦੋਹਰਾ: ਇਸ ਪ੍ਰਕਾਰ ਸ਼੍ਰੀ ਸਤਿਗੁਰੂ
ਕੇਤਿਕ ਸਮੈਣ ਬਿਤਾਇ।
ਕਰਤਿ ਨਰਨਿ ਕਜ਼ਲਾਨ ਕੋ
ਸਿਜ਼ਖੀ ਜਗ ਪ੍ਰਗਟਾਇ ॥੧॥
ਨਿਸ਼ਾਨੀ ਛੰਦ: ਸ਼੍ਰੀ ਹਰਿ ਗੋਵਿੰਦ ਚੰਦ ਜੀ, ਆਨਦ ਬਿਲਦੈ।
ਚਢੈਣ ਤੁਰੰਗ ਕੁਰੰਗ ਜਨੁ, ਦੁਤਿ ਮੋਰ ਮਨਿਦੈ।
ਅਧਿਕ ਪਲਾਇ ਫੰਦਾਵਤੇ, ਧਨੁਸਰ੧ ਧਰਿ ਹਾਥਾ।
ਕਬਿ ਅਖੇਰ ਹਿਤ ਗਮਨਤੇ, ਲੈ ਕੈ ਸਿਖ ਸਾਥ ॥੨॥
ਬਿਜ਼ਦਾ ਆਯੁਧ ਕੀ ਕਰਹਿ ਦਸ ਸੰਮਤ ਬੈਸਾ।
ਤੀਰ ਪ੍ਰਹਾਰਤਿ ਬੇਗ ਤੇ ਰਿਪੁ ਕੋ ਅਹਿ ਜੈਸਾ੨।
ਮਹਾਂ ਸਫਾਈ ਬਲ ਸਹਤ ਧਰਿ ਲਛ੩ ਹਨਤੇ।
ਗਰਕ ਹੋਤਿ੪ ਜਹਿ ਲਗਤਿ ਹੈਣ ਸੇਵਕ ਨਿਕਸੰਤੇ ॥੩॥
ਆਰਬਲਾ ਜਿਨ ਕੀ ਅਲਪ, ਸ਼ੁਭ ਡੀਲ ਬਿਸਾਲਾ।
ਭੁਜਾ ਪ੍ਰਲਬ ਅਲਬ ਬਲ੫, ਗ੍ਰਹਿ ਧਨੁਸ਼ ਕਰਾਲਾ।
ਸੁਕਚਤਿ ਪਿਤ ਤੇ ਕਰਤਿ ਹੈਣ, ਇਹ ਰੀਤ ਨਵੀਨਾ।
ਸ਼ੁਭਤਿ ਸਿਕੰਧ ਅੁਤੰਗ ਜੁਗ, ਮੁਖ ਬਾਕ ਪ੍ਰਬੀਨਾ ॥੪॥
ਦਿਢ ਸੰਧੀ ਜੁਗ ਬਾਣਹ ਕੀ, ਭੁਜਦੰਡ ਪ੍ਰਚੰਡੇ।
ਕਰ ਸਾਖਾ ਦੀਰਘ ਸੁਮਿਲਿ, ਸ਼ੁਭ ਰੇਖਨਿ ਮੰਡੇ੬।
ਰੇਖਾ ਲਗਿ ਮਣਿਬੰਧ੭ ਤੇ, ਭਈ ਮਜ਼ਛ ਅਕਾਰਾ੮।
ਰੇਖਾ ਛਤਰ ਅਕਾਰ ਕੀ, ਜਿਸ ਕੋ ਫਲ ਭਾਰਾ ॥੫॥
ਆਯੁਤ ਛਾਤੀ, ਅੁਦਰ ਪਰ, ਤ੍ਰਿਵਲੀ੯ ਦੁਤਿ ਪਾਵੈ।
ਚਿਬੁਕ ਚਾਰੁ ਬਿਸਤ੍ਰਿਤਿ ਕੁਛ੧੦, ਚੌਣਕਾ ਚਮਕਾਵੈ੧।


੧ਧਨੁਖ ਤੇ ਬਾਣ।
੨ਸਰਪ ਦੇ ਸ਼ਜ਼ਤ੍ਰ = ਗਰੜ ਵਾਣਗੂ ਤੀਰ ਤ੍ਰਿਜ਼ਖਾ ਜਾਣਦਾ ਹੈ (ਅ) ਸਜ਼ਤ੍ਰ ਲ਼, ਸਜ਼ਪ ਮਾਰਨ ਵਾਣਗੂ।
੩ਨਿਸ਼ਾਨਾਂ ਧਰਕੇ।
੪ਗਜ਼ਡ ਜਾਣਦੇ ਹਨ (ਤੀਰ)।
੫ਬਾਹਾਂ ਲਬੀਆਣ ਬਲ ਦੇ ਆਸਰੇ........।
੬(ਕਰ ਸਾਖਾ =) ਹਜ਼ਥ ਦੀਆਣ ਅੁਣਗਲੀਆਣ ਲਬੀਆਣ ਤੇ ਇਕੋ ਜਿਹੀਆਣ ਚੰਗੀਆਣ ਰੇਖਾਂ ਨਾਲ ਸ਼ਸ਼ੋਭਤ।
੭ਗੁਜ਼ਟਾਂ ਵਾਲਾ ਥਾਂ ।ਸੰਸ: ਮਣਿਬਧ = ਜਿਥੇ ਰਤਨਾਂ ਦੀਆਣ ਚੂੜੀਆਣ ਬੰਨ੍ਹੀਆਣ ਜਾਣ॥
੮ਮਜ਼ਛ ਦੇ ਅਕਾਰ ਵਾਲੀ ਰੇਖਾ।
੯ਪੇਟ ਪਰ ਪੈਂ ਵਾਲੇ ਤ੍ਰੈ ਵਲ।
੧੦ਸੁਹਣੀ ਠੋਡੀ ਫੈਲੀ ਹੋਈ ਥੋੜੀ ਜੇਹੀ।

Displaying Page 167 of 501 from Volume 4