Sri Gur Pratap Suraj Granth

Displaying Page 168 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੮੩

-ਆਨੌਣ ਨੀਰ ਆਪਨੇ ਪਾਨ।
ਨਿਤਿ ਸਤਿਸੰਗਤਿ ਦੇਵਨਿ ਠਾਨੌਣ*
ਅਰੁ ਸਤਿਗੁਰੁ ਤਨ ਕਰਹਿਣ ਸ਼ਨਾਨ- ॥੪॥
ਮਿਲਿ ਸਿਜ਼ਖਨ ਮਹਿਣ ਭਨੋਣ ਸਭਿਨਿ ਕੋ
ਜਲ ਕੀ ਸੇਵਾ ਦਿਹੁ ਮੁਝ ਦਾਨ।
ਆਇਸੁ ਲੇ ਕਰਿ ਕਲਸ੧ ਅੁਚਾਯਹੁ
ਸਿਰ ਧਰਿ ਲਾਵਤਿ ਹੈਣ ਤਿਸ ਥਾਨ।
ਦੇਤਿ ਰਸੋਈ ਮਹਿਣ ਚਹਿ ਜੇਤਿਕ
ਸਿਜ਼ਖਨ ਕੋ ਕਰਵਾਵਹਿਣ ਪਾਨ।
ਮਨ ਨੀਵੌਣ ਕਰਿ ਸਾਦਰ ਬੋਲਹਿਣ
ਨਹਿਣ ਡੋਲੈਣ ਬੁਧਿ ਕੋ ਦ੍ਰਿੜ ਠਾਨਿ ॥੫॥
ਸ਼੍ਰੀ ਅੰਗਦ ਜਬ ਜਾਮ ਜਾਮਨੀ੨
ਜਾਗਹਿਣ ਮਜ਼ਜਹਿਣ ਥਿਤ ਤਿਸੁ ਕਾਲ।
ਤਬਿ ਤੇ ਆਗੇ ਹੀ ਅੁਠਿ ਕਰਿ ਕੈ
ਜਲ ਆਨਹਿ ਭਰਿ ਕਲਸ ਬਿਸਾਲ।
ਅਧਿਕ ਪ੍ਰੀਤ ਕਰਿ ਸੇਵਾ ਠਾਨਹਿਣ
ਨਹਿਣ ਅਕੁਲਾਵਹਿਣ ਬਲਹਿ ਸੰਭਾਲ।
ਪ੍ਰਥਮ ਸ਼ਨਾਨਹਿਣ, ਬਸਤ੍ਰ ਪਖਾਲਹਿਣ,
ਪੁਨਹਿ ਸ਼ੁਸ਼ਕ ਕਰਿਬੇ ਹਿਤ ਡਾਲਿ ॥੬॥
ਪੁਨ ਇਕੰਤ ਹੁਇ ਸਭਿ ਤੇ ਬੈਠਹਿਣ
ਕਹਹਿਣ ਨ ਸੁਨਹਿ ਬਚਨ ਕਿਸਿ ਨਾਲਿ।
ਸਤਿਗੁਰ ਮੂਰਤਿ ਰਿਦੇ ਸਮਾਲਹਿਣ
ਅਪਰ ਮਨੋਰਥ ਸਭਿ ਕੋ ਟਾਲਿ੩।
ਨਿਜ ਕੁਲ ਕੋ, ਨਿਜ ਗ੍ਰਿਹ ਕੋ ਤਜਿ ਕਰਿ
ਨਹੀਣ ਜਾਇ ਪੁਨ ਕੀਨਿ ਸੰਭਾਲ੪।
ਨਰ ਅੁਪਹਾਸ ਕਰਨਿ ਸਭਿ ਲਾਗੇ
-ਬ੍ਰਿਜ਼ਧ ਹੋਇ ਕਿਆ ਕੀਨੀ ਢਾਲਿ੫- ॥੭॥


*ਪਾ:-ਨਿਤ ਸਤਿਸੰਗਤਿ ਸੇਵਾ ਠਾਨੌ।
੧ਘੜਾ।
੨ਪਹਿਰ ਰਾਤ ਰਹਿਣਦੀ।
੩ਸਾਰੇ ਸੰਕਲਪ ਦੂਰ ਕਰਕੇ।
੪ਮੁੜ ਜਾ ਕੇ ਨਹੀਣ ਸੰਭਾਲਿਆ।
੫ਚਾਲ।

Displaying Page 168 of 626 from Volume 1