Sri Gur Pratap Suraj Granth

Displaying Page 169 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੧੮੨

੨੧. ।ਪ੍ਰਿਥੀ ਚੰਦ ਪਾਸੋਣ ਚਿਜ਼ਠੀਆਣ ਨਿਕਲੀਆਣ॥
੨੦ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੨੨
ਦੋਹਰਾ: ਸ਼੍ਰੀ ਅਰਜਨ ਸਨਮਾਨ ਜੁਤਿ, ਅਤਿ ਸਮੀਪਤਾ ਪਾਇ।
ਬੈਠੇ ਸ਼ੋਭਤਿ ਪਿਤਾ ਸੋਣ, ਗਾਨ ਅਨਣਦ ਕੇ ਭਾਇ੧ ॥੧॥
ਚੌਪਈ: ਪ੍ਰਿਥੀਆ ਦੇਖਿ ਦੂਰ ਤੇ ਜਰਿਯੋ।
-ਇਤੋ ਨਿਕਟ ਥਿਤ ਹੈ ਕਰਿ ਥਿਰਿਯੋ।
ਪਿਤਾ ਗੁਰੂ ਕੋ ਅਦਬ ਨ ਰਾਖੋ।
ਬੈਠੋ ਜਨੁ ਸਮਤਾ ਅਭਿਲਾਖੋ੨ ॥੨॥
ਇਮ ਢਿਗ ਹੈ ਲੋਕਨਿ ਦਿਖਰਾਵੈ।
ਸਿਜ਼ਖਨ ਮੈਣ* ਨਿਜ ਮਾਨ ਬਧਾਵੈ-।
ਜਰਤਿ ਆਇ ਪਿਤ ਕੋ ਕਰਿ ਨਮੋ।
ਬੈਠੋ ਕਿਤਿਕ ਦੂਰ ਤਹਿ ਸਮੋ ॥੩॥
ਸ਼੍ਰੀ ਅਰਜਨ ਲਖਿ ਕਰਿ ਬਡ ਭ੍ਰਾਤ।
ਬੈਠੇ ਰਹੇ ਨਿਕਟ ਗੁਰ ਤਾਤ੩।
ਹਾਥ ਜੋਰਿ ਬੰਦਨ ਕੋ ਠਾਨੀ।
ਆਸ਼ਿਖ ਦੇ੪ ਪ੍ਰਿਥੀਏ ਨੇ ਮਾਨੀ ॥੪॥
ਸ਼੍ਰੀ ਗੁਰ ਦੇਖੋ ਪੁਜ਼ਤ੍ਰ ਬਿਲਦ।
ਕਹੋ ਪ੍ਰਿਥੀ ਚੰਦ ਸੁਨਿ ਮਤਿਵੰਦ!
ਦੋਇ ਪਜ਼ਤ੍ਰਿਕਾ ਪੂਰਬ ਆਈ।
ਸ਼੍ਰੀ ਅਰਜਨ ਤੁਕ ਸ਼ਬਦ ਬਨਾਈ ॥੫॥
ਸਿਖ ਨੋ ਦਈ ਸੌਣਪ ਕਰਿ ਤੋਹਿ।
ਸੋ ਅਬਿ ਤੇਰੇ ਹੀ ਢਿਗ ਹੋਹਿ।
ਹਮਰੇ ਤੀਰ ਨ ਆਨਿ ਦਿਖਾਈ।
ਕੌਨ ਹੇਤੁ ਤੇ ਰਾਖਿ ਛੁਪਾਈ? ॥੬॥
ਆਨਹੁਣ ਅਬਿ ਤਿਨ ਕੋ ਜਹਿਣ ਧਰੀ।
ਅਵਲੋਕਹਿਣ ਕੈਸੀ ਬਿਧਿ ਕਰੀ।
ਸੁਨਿ ਬਲੋ ਬਚ ਜੋ ਛਲ ਸਾਨੇ।
ਕਬਿ ਇਨ ਪਠੀ, ਕਹਾਂ ਕੋ ਜਾਨੇ? ॥੭॥


੧ਭਾਵ ਜਿਵੇਣ ਗਾਨ ਤੇ ਅਨਦ ਮਿਲੇ ਬੈਠੇ ਹੋਣ।
੨ਮਾਨੋਣ ਬਰਾਬਰੀ ਦਾ ਚਾਹਵਾਨ ਹੈ।
*ਪਾ:-ਮਨ।
੩ਗੁਰੂ ਪਿਤਾ ਜੀ ਦੇ ਨੇੜੇ।
੪ਅਸੀਸ ਦੇਕੇ।

Displaying Page 169 of 453 from Volume 2