Sri Gur Pratap Suraj Granth

Displaying Page 169 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੧੮੨

੨੧. ।ਮਾਤਾ ਦਮੋਦਰੀ ਗੁਰਪੁਰੀ ਪਯਾਨ॥
੨੦ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੨੨
ਦੋਹਰਾ: ਬਸਤਿ ਡਰੋਲੀ ਸਤਿਗੁਰੂ, ਕੇਤਿਕ ਦਿਵਸ ਬਿਤਾਇ।
ਸਿਖ ਸੰਗਤ ਆਵਤਿ ਅਨਿਕ, ਦਰਸਤਿ ਅਨਿਕ ਸਿਧਾਇ ॥੧॥
ਚੌਪਈ: ਸ਼੍ਰੀ ਗੁਰਦਿਜ਼ਤੇ ਨਗਰ ਬਸਾਯੋ।
ਬਨਿਕ੧ ਆਦਿ ਨਰ ਬ੍ਰਿੰਦ ਟਿਕਾਯੋ।
ਸਭਿ ਬਿਧਿ ਕੀ ਸੁਧਿ ਪੁਰਿ ਜਨ ਕੇਰੀ੨।
ਲੇ ਕਰਿ ਖਾਤਰ ਕੀਨਿ ਘਨੇਰੀ ॥੨॥
ਬਹੁਰ ਪਿਤਾ ਕਹੁ ਦਰਸ਼ਨ ਚਾਹਾ।
ਚਲਿਬੇ ਕਾਰਨ ਕੀਨਿ ਅੁਮਾਹਾ।
ਅਸੁਵਾਰੀ ਕਰਵਾਇਸਿ ਤਾਰੀ।
ਸੰਦਨ ਆਇ ਮੋਲ ਕੋ ਭਾਰੀ ॥੩॥
ਨਤੀ ਜੁਗ ਪੁਜ਼ਤ੍ਰਨ ਕੋ ਲੀਨੇ।
ਆਨਦ ਸਹਤ ਅਰੂਢਨ ਕੀਨੇ।
ਧੀਰ ਮਜ਼ਲ ਕੁਛ ਭਯੋ ਬਡੇਰਾ।
ਸ਼੍ਰੀ ਹਰਿਰਾਇ ਅੰਕ ਤਿਸ ਬੇਰਾ੩ ॥੪॥
ਬਹਿਲਨਿ ਮਹਿ ਦਾਸੀ ਚਢਿਵਾਈ।
ਗਮਨੇ ਦਾਸ ਸਾਥ ਸਮੁਦਾਈ।
ਸ਼੍ਰੀ ਗੁਰਦਿਜ਼ਤਾ ਚਢੇ ਤੁਰੰਗ।
ਚੰਚਲ ਫਾਂਦਤਿ ਮਨਹੁ ਕੁਰੰਗ ॥੫॥
ਇਸ ਕੁਟੰਬ ਲੇ ਕਰਿ ਨਿਜ ਸਾਥ।
ਗਮਨੇ ਦਰਸ਼ਨਿ ਹਿਤ ਪਿਤ ਨਾਥ।
ਨਗਰ ਬਿਖੈ ਇਕ ਤਾਗੋ ਦਾਸ।
ਸੁਮਤਿਵੰਤ ਰਜ਼ਛਕ ਚਹੁੰ ਪਾਸ ॥੬॥
ਪੁਰਿ ਜਨ ਮਿਲੇ ਧੀਰ ਕੋ ਦੀਨਿ।
ਪੁਨ ਮਗ ਬਿਖੈ ਪਯਾਨੋ ਕੀਨਿ।
ਸ਼੍ਰੀ ਅੰਮ੍ਰਿਤਸਰ ਨਹਿ ਗਮਨਏ।
ਸੁਧੇ ਪੰਥ ਆਵਤੇ ਭਏ ॥੭॥
ਦਿਨ ਕੇਤਿਕ ਮਗ ਬਿਖੈ ਬਿਤਾਏ।


੧ਵਪਾਰੀ ਲੋਕ (ਵਸਾਏ ਕੀਰਤ ਪੁਰ)।
੨ਨਗਰ ਵਿਚ ਆ ਵਸੇ ਲੋਕਾਣ ਦੀ।
੩ਗੋਦ ਵਿਚ ਸਨ ਅੁਸ ਸਮੇਣ।

Displaying Page 169 of 473 from Volume 7