Sri Gur Pratap Suraj Granth

Displaying Page 170 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੮੩

੨੩. ।ਰਤਨ ਰਾਇ ਦੀਆਣ ਅੁਪਹਾਰਾਣ॥
੨੨ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੨੪
ਦੋਹਰਾ: ਨਿਸਾ ਬਿਤਾਇ ਪ੍ਰਭਾਤਿ ਭੀ, ਠਾਨੇ ਸੌਚ ਸ਼ਨਾਨ।
ਗੁਰ ਦਰਬਾਰ ਲਗਾਇ ਕਰਿ, ਬੈਠੇ ਮੁਦਤ ਸੁਜਾਨ ॥੧॥
ਚੌਪਈ: ਪਠੋ ਮੇਵੜਾ ਨ੍ਰਿਪ ਬੁਲਵਾਯੋ।
ਮੁਦਤਿ ਸਚਿਵ ਜੁਤਿ ਚਲਿ ਕਰਿ ਆਯੋ।
ਕਰਿ ਬੰਦਨ ਬੈਠੋ ਪ੍ਰਭੁ ਤੀਰ।
ਖੜਗ ਸਿਪਰ ਜੁਤਿ ਸ਼ੁਭਿਤਿ ਸ਼ਰੀਰ ॥੨॥
ਪ੍ਰਥਮੈ ਚੌਕੀ ਸੋ ਮੰਗਵਾਈ।
ਦਾਬੀ ਕਲ ਪੁਤਲੀ ਨਿਕਸਾਈ।
ਚੌਪਰ ਕੌ ਬਿਛਾਇ ਕਰਿ ਦੀਨਿ।
ਡਲ ਗੇਰਤਿ ਖੇਲਤਿ ਲਖਿ ਲੀਨਿ ॥੩॥
ਪੰਚਕਾਲਾ ਪੁਨ ਸ਼ਸਤ੍ਰ ਮੰਗਾਯੋ।
ਕਸੋ ਤਮਾਂਚਾ ਪ੍ਰਥਮ ਚਲਾਯੋ।
ਬਡੋ ਸ਼ਬਦ ਭਾ ਤੋੜ੧ ਘਨੇਰਾ।
-ਹਤਹਿ ਸ਼ਜ਼ਤ੍ਰ ਨੀਕੇ- ਗੁਰ ਹੇਰਾ ॥੪॥
ਪੁਨ ਕਲ ਦਾਬੇ ਭਯੋ ਕ੍ਰਿਪਾਨ।
ਤੀਖਨ ਧਾਰਾ ਦਿਖੋ ਮਹਾਂਨ।
ਗਹਿ ਕਬਗ਼ਾ ਕਰ ਮਹਿ ਪ੍ਰਭੁ ਤਬੈ।
ਇਤ ਅੁਤ ਕਰਿ ਦੇਖੋ ਸ਼ੁਭ ਤਬੈ ॥੫॥
ਪੁਨ ਬਰਛੀ ਕਰਿ ਕੈ ਦਿਖਰਾਈ।
ਤੀਖਨ ਅਨੀ ਘਨੀ ਰਿਪੁ ਘਾਈ।
ਪੁਨ ਜਮਧਰ ਕੋ ਤਿਸ ਤੇ ਕਰੋ।
ਸੁੰਦਰ ਪਰੇ੨ ਹਾਥ ਮਹਿ ਧਰੋ ॥੬॥
ਖਰ ਧਾਰਾ ਅਰੁ ਅਨੀ ਮਹਾਨੇ।
ਸ਼ਜ਼ਤ੍ਰ ਅੁਦਰ ਕੋ ਧਸਿ ਕਰਿ ਹਾਨੇ।
ਪਟੇਦਾਰ੩ ਪੁਨ ਗੁਰਜ ਬਨਾਈ।
ਲਗਹਿ ਸੀਸ ਪੁਨ ਬਚਨਿ ਨ ਪਾਈ ॥੭॥
ਸਭਿ ਕਲ ਪਰਖਤਿ ਹਰਖਤਿ ਨਾਥ।

੧ਜਦ ਤੋੜਾ ਲਾਇਆ।
੨ਸੁਹਣੀ ਲਗਦੀ ਹੈ।
੩ਤਲਵਾਰ ਦੀ ਮੁਜ਼ਠ ਵਰਗੀ ਮੁਜ਼ਠ ਵਾਲਾ। ।ਇਕ ਹੋਰ ਗੁਰਜ ਹੇਠੋਣ ਨੋਕਦਾਰ ਹੁੰਦਾ ਹੈ॥ (ਅ) ਫਾੜੀਦਾਰ
ਗੁਲਿਆਈ ਵਾਲਾ।

Displaying Page 170 of 372 from Volume 13