Sri Gur Pratap Suraj Granth

Displaying Page 174 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੮੭

੨੬. ।ਗਾਲਵ ਦੀ ਭੇਟਾ। ਰਾਜਾ ਜਜਾਤੀ॥
੨੫ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੨੭
ਦੋਹਰਾ: ਬਿਨਤਾਸੁਤ ਮੁਨਿ ਕੇ ਪ੍ਰਤੀ, ਬੋਲੋ ਬਹੁਰ ਸੁ ਗਾਥ।
ਜਿਮ ਖਟ ਸ਼ਤ ਇਹ ਤੁਰੰਗ ਥੇ, ਅੁਚਰੌਣ ਸੋ ਤੁਝ ਸਾਥ ॥੧॥
ਚੌਪਈ: ਗਾਂਧੀ ਨਾਮ ਭੂਪ ਬਲਿ ਮਹਾਂ।
ਬਿਸਾਮਿਜ਼ਤ੍ਰ ਪੁਤ੍ਰ ਜਿਸ ਅਹਾ।
ਤਿਸ ਕੀ ਸੁਤਾ ਮਹਾਂ ਗੁਨਵੰਤੀ।
ਸੁੰਦਰ ਰੂਪ ਸੁਮਤਿ ਜਸੁਵੰਤੀ ॥੨॥
ਭ੍ਰਿਗੁ ਸੁਤ ਮੁਨਿ ਰਿਚੀਕ੧ ਤਹਿ ਗਯੋ।
ਗਾਂਧੀ ਸਾਥ ਕਹਤਿ ਇਮ ਭਯੋ।
-ਭੋ ਮਹਿਪਾਲ! ਬਾਕ ਸੁਨਿ ਲੇਹੁ।
ਅਪਨੀ ਕੰਨਾਂ ਮੁਝ ਕੋ ਦੇਹੁ ॥੩॥
ਹੇਤੁ ਭਾਰਜਾ ਜਾਚਨਿ ਕਰੀ।
ਸੁਤ ਅੁਪਜਾਵੌਣ ਮਨਸਾ ਧਰੀ।
ਤਜਹੁ ਸਿਆਨਪ ਕਰਹੁ ਨ ਕੋਈ।
ਮਮ ਪ੍ਰਾਰਥਨਾ ਪੂਰਹੁ ਸੋਈ- ॥੪॥
ਧਰਮਾਤਮ ਗਾਂਧੀ ਨਰ ਨਾਥ।
ਸੁਨਤਿ ਕੀਨਿ ਮਨ ਚਿੰਤਾ ਸਾਥ।
-ਮਮ ਪੁਤ੍ਰੀ ਕੰਨਾ ਬਯ ਥੋਰੀ।
ਬ੍ਰਿਜ਼ਧ ਮੁਨੀਸ਼ਰ ਕਿਮ ਇਹ ਜੋਰੀ੨ ॥੫॥
ਨਹਿ ਜਿ ਦੇਅੁਣ ਮੁਨਿ ਰਿਸ ਤੇ ਡਰੌਣ।
ਜੇ ਦੇਵੌਣ ਅਸ ਚਿੰਤਾ ਜਰੌਣ।
ਕੌਨ ਅੁਪਾਇ ਬਿਚਾਰਨਿ ਕਰੌਣ।
ਜਿਸ ਤੇ ਇਹ ਸੰਕਟ ਬਡ ਤਰੌਣ- ॥੬॥
ਅੁਰ ਬਿਚਾਰਿ ਕੈ ਨ੍ਰਿਪਤ ਬਖਾਨਾ।
-ਭੋ ਤਪੁਧਨ੩! ਸੁਨਿਯੈ ਦੇ ਕਾਨਾ।
ਸ਼ਾਮ ਕਰਨ ਅੁਜ਼ਜਲ ਤਨ ਰੰਗ।
ਲਾਵ ਅਸ਼ਟ ਸ਼ਤ੪ ਏਵ ਤੁਰੰਗ ॥੭॥
ਪੁਨ ਇਹ ਕੰਨਾਂ ਗ੍ਰਹਣ ਕਰੀਜੈ।

੧ਨਾਮ ਹੈ।
੨ਜੋੜੀ (ਬਣੇਗੀ)।
੩ਤਪਜ਼ਸੀ।
੪ਅਜ਼ਠ ਸੌ ਘੋੜੇ।

Displaying Page 174 of 376 from Volume 10