Sri Gur Pratap Suraj Granth

Displaying Page 175 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੯੦

ਅੁਚਿਤ ਕਸ਼ਟ ਕੇ ਹੈ ਇਹ ਸਦ ਹੀ
ਕੋਣ ਇਹੁ ਦੀਨੋ ਰੋਗ ਗਵਾਇ।
ਅਬਿ ਤੇ ਬਹੁਰ ਨ ਕਰਹੁ ਦਿਖਾਵਨਿ
ਕਿਸ ਅਸਥਾਨ ਕਿਛੂ ਹੁਇ ਜਾਇ ॥੨੫॥
ਅਜਰ ਜਰਨ ਹੁਇ ਸੰਤਨਿ ਕੋ ਅੁਰ
ਮਹਾਂ ਗੰਭੀਰ ਸੁ ਧੀਰ ਬਿਸਾਲ।
ਸਿਰ ਲਗ ਦੇਤਿ ਦੇਰ ਨਹਿਣ ਲਾਵਹਿਣ,
ਅਗ਼ਮਤ ਨਹਿਣ ਦਿਖਾਇਣ ਕਿਸਿ ਕਾਲ।
ਐਸੇ ਕਰਹਿਣ ਬਧਤਿ੧ ਨਿਤ ਜਾਵਹਿ,
ਕਿਸੂ ਜਨਾਵਹਿਣ ਰਹਹਿ ਨ ਪਾਲਿ੨।
ਸੀਖ ਧਰਹੁ ਦ੍ਰਿੜ ਨਹਿਨ ਬਿਸਾਰਹੁ,
ਸਦਾ ਸਮਾਰਹੁ ਪ੍ਰਭੂ ਕ੍ਰਿਪਾਲ ॥੨੬॥
ਸੁਨਿ ਸ਼੍ਰੀ ਅਮਰ ਜੋਰਿ ਕਰ ਠਾਂਢੇ
ਛਿਮਹੁ ਗੁਰੂ! ਮੈਣ ਮਨਮਤਿ ਕੀਨਿ।
ਨਹੀਣ ਰਜਾਇ ਆਪ ਕੀ ਬਰਤੀ
ਅਬਿ ਮੈਣ ਕਰੌਣ ਸੀਖ ਜਿਮ ਦੀਨ।
ਬਿਰਦ ਬਡੋ ਬਖਸ਼ਿੰਦ ਆਪ ਕੋ
ਸਾਗਰ ਜਿਮ ਗੰਭੀਰ ਪ੍ਰਬੀਨ੩।
ਧੀਰ ਧਰਾ ਸੀ ਧਰਤਿ੪ ਸਦਾ ਤੁਮ,
ਹਮ ਕਾ ਜਾਨਹਿਣ ਜੀਵ ਮਲੀਨ ॥੨੭॥
ਬਿਨਤੀ ਸੁਨਤਿ ਪ੍ਰਸੰਨ ਹੋਇ ਪ੍ਰਭੁ*
ਬਖਸ਼ੇ, ਕਰਹੁ ਨ ਐਸੇ ਫੇਰਿ।
ਨਿਜ ਸਰੀਰ ਪੁਨ ਤਥਾ ਬਨਾਯਹੁ
ਚਰਣ ਅੰਗੂਠੇ ਬ੍ਰਿਂ੫ ਜੁ ਬਡੇਰ।
ਰਾਣਧ ਰੁਧਰ ਚੋਵਤਿ+ ਰਹਿ ਥੋਰੋ
ਗੁਰ ਕੀ ਕਥਾ ਅਕਥ ਹੀ ਹੇਰਿ।


੧(ਸ਼ਕਤੀ) ਵਧਦੀ ਹੈ।
੨ਕਿਸੇ ਲ਼ ਜਂਾਇਆਣ ਪਜ਼ਲੇ ਨਹੀਣ ਰਹਿਣਦੀ।
੩ਦਾਨੇ।
੪ਧਰਤੀ ਵਾਣਗ ਧੀਰਜ ਧਾਰਨ ਕਰਦੇ ਹੋ।
*ਪਾ:-ਕਰਿ।
੫ਫੋੜਾ।
+ਪਾ:-ਨਿਚੁਰਤਿ।

Displaying Page 175 of 626 from Volume 1