Sri Gur Pratap Suraj Granth

Displaying Page 175 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੮੭

੨੫. ।ਬਚਿਜ਼ਤ੍ਰ ਸਿੰਘ ਲ਼ ਤਿਆਰ ਕੀਤਾ॥
੨੪ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੨੬
ਦੋਹਰਾ: ਸੁਨਿ ਸਿੰਘਨ ਤੇ ਸਤਿਗੁਰੂ, ਸਭਿ ਦਿਸ਼ਿ ਦ੍ਰਿਸ਼ਟਿ ਚਲਾਇ।
ਕਰੇ ਬਿਲੋਕਨਿ ਬ੍ਰਿੰਦ ਹੀ, ਚਹੁਦਿਸ਼ਿ ਮਹਿ ਤਿਸ ਥਾਇ ॥੧॥
ਨਿਸਪਾਲਕ ਛੰਦ: ਸ੍ਰੀ ਗੁਰ ਪ੍ਰਯੰਕ ਨਿਸ ਕੇ ਬਿਚ ਸਦੀਵ ਹੀਣ।
ਹੋਵਹਿ ਸੁਚੇਤ ਰਖਵਾਰ ਥਿਤ ਥੀਵ ਹੀਣ।
ਬਿੰਸਤ ਸੁ ਪੰਚ ਗਿਨਤੀ ਤਿਨਹੁ ਜਾਨਿਯੇ੧।
ਜਾਗਤਿ ਰਹੰਤਿ ਗਹਿ ਆਯੁਧ ਸੁ ਪਾਨਿਯੇ੨ ॥੨॥
ਪਾਸਹਿ ਰਹੰਤਿ ਸਭਿ ਖਾਸ੩ ਹਰਖਾਇ ਕੈ।
ਜਾਮਨਿ ਮਝਾਰ ਕਰਿ ਸੇਵ ਸੁਖ ਪਾਇ ਕੈ।
ਦੇਖਨਿ ਕਰੇ ਸੁ ਪ੍ਰਭੁ ਏਕ ਸਮ ਬੀਰ ਹੈਣ੪।
ਜੰਗਨਿ ਨਿਸੰਗ ਭਟ ਸੰਗ ਹਿਤ ਧੀਰ ਹੈਣ੫ ॥੩॥
ਨਰਾਜ ਛੰਦ: ਤਿਨਹੁ ਮਝਾਰ ਏਕ ਹੈ, ਬਚਿਜ਼ਤ੍ਰ ਸਿੰਘ ਸੂਰਮਾ।
ਬਲੀ ਬਿਲਦ ਬਾਹੁ ਦੰਡ, ਸ਼ਜ਼ਤ੍ਰ ਤੇ ਰੂਰਮਾ੬।
ਸੁ ਰਾਜਪੂਤ ਜਾਤਿ ਤੇ, ਮੁਛੈਲ੭ ਛੈਲ ਜਾਨਿਯੇ।
ਕ੍ਰਿਪਾਨ ਢਾਲ ਅੰਗ ਸੰਗ, ਜੰਗ ਮੈਣ ਮਹਾਂਨਿਯੇ ॥੪॥
ਦੋਹਰਾ: ਪੋਸ਼ਸ਼ ਪਟ ਬਹੁ ਰੂਪ ਕੀ, ਪਹਿਰਤਿ ਅਪਨੇ ਅੰਗ।
ਪਿਖਿ ਪ੍ਰਭੁ ਕਹਿ ਬਹੁਰੂਪੀਆ, ਭਯੋ ਸੁ ਸੰਗਾ ਸੰਗ੮ ॥੫॥
ਚੰਚਲਾ ਛੰਦ: ਸ਼੍ਰੀ ਗੁਰੂ ਬਿਲੋਕ ਕੈ, ਬਿਲਦ ਓਜਵਾਨ ਜਾਨਿ।
ਸਾਮਹੇ ਥਿਰੋ ਸੁ ਬੀਰ, ਹਾਥ ਧਾਰਿ ਆਯੁਧਾਨ।
ਮਾਨਿ ਹੈ ਪ੍ਰਭੂ ਸੁ ਬਾਕ, ਹੈ ਅਨਦ ਧੀਰ ਮਾਂਹਿ।
ਬਾਸਤੋ ਹਗ਼ੂਰ ਨੀਤਿ, ਭਾਅੁ ਦੀਹ ਚੀਤ ਜਾਣਹਿ ॥੬॥
ਲਲਿਤਪਦ ਛੰਦ: ਬਿਜ਼ਦਾ ਨੇਜੇ ਮਾਰਨਿ ਕੀ ਮਹਿ,
ਬੁਜ਼ਧਿਵਾਨ ਬਡ ਜਾਨੈ।
ਚਢਿ ਤੁਰੰਗ ਕੈ ਪੈਦਲ ਹੈ ਕਰਿ,


੧ਜਦੋਣ ਰਾਤ ਲ਼ ਸ਼੍ਰੀ ਗੁਰੂ ਜੀ ਪਲਘ ਪਰ (ਬਿਰਾਜਦੇ ਸਨ ਤਦੋਣ) ਨਿਤ ਹੀ ਸਾਵਧਾਨ ਰਖਵਾਲੇ (ਪਲਘ ਪਾਸ)
ਇਸਥਿਤ ਹੁੰਦੇ ਸਨ, ਅੁਹਨਾਂ ਦੀ ਗਿਂਤੀ ੨੫ ਜਾਣ ਲਓ।
੨ਹਥ ਵਿਚ ਹਥਿਆਰ ਪਕੜ ਕੇ।
੩ਖਾਸ (ਸ਼੍ਰੀ ਗੁਰੂ ਜੀ ਪਾਸ)।
੪(ਅੁਹਨਾਂ ਆਪਣੇ ਨਿਜ ਤਨ ਦੇ ਰਾਖੇ ਸੂਰਮਿਆ ਵਜ਼ਲ) ਤਜ਼ਕਿਆ ਕਿ ਇਕੋ ਜਿਹੇ ਬਹਾਦਰ ਹਨ।
੫ਜੰਗ ਵਿਚ ਸੂਰਮਿਆਣ ਦੇ ਨਾਸ਼ ਕਰਨ ਲਈ ਨਿਰਭੈ ਧੀਰਜ ਵਾਨ ਹਨ।
੬ਸ਼ਜ਼ਤ੍ਰ ਪਰ ਭਾਰੀ ਹੈ।
੭ਬੜੀਆਣ ਮੁਜ਼ਛਾਂ ਵਾਲਾ।
੮ਇਸ ਕਰਕੇ ਅੁਹ (ਬਹੁਰੂਪੀਆ) ਸੰਗਾ ਵਾਲਾ ਹੋ ਗਿਆ।

Displaying Page 175 of 386 from Volume 16