Sri Gur Pratap Suraj Granth

Displaying Page 178 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੯੧

੨੪. ।ਰਣਜੀਤ ਨਗਾਰਾ ਬਣਵਾਅੁਣਾ॥
੨੩ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੨੫
ਦੋਹਰਾ: ਗਯੋ ਨ੍ਰਿਪਤ ਗਜ ਕੋ ਅਰਪਿ, ਚਿਤਵਤਿ ਗੁਰੂ ਬਿਹਾਲ੧।
ਜਥਾ ਸੁਸ਼ੀਲ ਸਰੂਪ ਕੋ, ਕਰਤਿ ਸਰਾਹ ਬਿਸ਼ਾਲ ॥੧॥
ਚੌਪਈ: ਪੁਰੀ ਅਨਦ ਅਨਦ ਬਿਲਦ।
ਕਰਤਿ ਪ੍ਰਕਾਸ਼ਨਿ ਗੁਰੂ ਮੁਕੰਦ।
ਚਲੀ ਆਇ ਜਹਿ ਕਹਿ ਕੀ ਸੰਗਤਿ।
ਨਿਤ ਨਵੀਨ ਗਨ ਬੈਠਹਿ ਪੰਗਤਿ ॥੨॥
ਆਇ ਅਕੋਰਨਿ ਕੇ ਅੰਬਾਰ।
ਦੇਸ਼ ਦੇਸ਼ ਕੇ ਤੁਰੰਗ ਅੁਦਾਰ।
ਪਾਇ ਹੁਕਮ ਗੁਰ ਕੋ ਗਨ ਦਾਸ।
ਰਹਨਿ ਲਗੇ ਹਰਖਤਿ ਹੁਇ ਪਾਸ ॥੩॥
ਸ਼ਸਤ੍ਰ ਗਹੈਣ ਅਜ਼ਭਾਸ ਕਮਾਵੈਣ।
ਤੀਰ ਤੁਪਕ ਤਰਵਾਰ ਚਲਾਵੈਣ।
ਸਭਿ ਜਾਤਿਨਿ ਕੇ ਬਨਹਿ ਸਿਪਾਹੀ।
ਵਧਹਿ ਬੀਰ ਰਸ ਬਹੁ ਅੁਰ ਮਾਂਹੀ ॥੪॥
ਕੇਤਿਕ ਕਰਹਿ ਨੌਕਰੀ ਆਇ।
ਲੇਹਿ ਰੁਗ਼ੀਨਾ ਧਨ ਗਨ ਪਾਇ।
ਭਈ ਫੌਜ ਗੁਰ ਸੰਗ ਹਗ਼ਾਰੈਣ।
ਕਹਿ ਜੈ ਕਾਰਾ ਦਰਸ ਨਿਹਾਰੈਣ ॥੫॥
ਬਖਸ਼ਿਸ਼ ਬਖਸ਼ਹਿ ਗੁਰ ਸਮੁਦਾਯਾ।
ਅਪਨੋ ਜਾਨਿ ਕਰਹਿ ਬਹੁਦਾਯਾ।
ਤੀਖਨ ਸ਼ਸਤ੍ਰਨਿ ਕੋ ਗਹਿਵਾਵੈਣ।
ਚਪਲ ਬਲੀ ਹਯ ਦੇਤਿ ਧਵਾਵਹਿ ॥੬॥
ਨਹੀਣ ਦਮਾਮਾ੨ ਦਲ ਮਹਿ੩ ਚੀਨਾ।
ਸ਼੍ਰੀ ਸਤਿਗੁਰੂ ਬਿਚਾਰਨਿ ਕੀਨਾ।
-ਅਬਿ ਦੁੰਦਭਿ ਚਹੀਅਹਿ ਬਨਿਵਾਯੋ।
ਹਿਤ ਅੁਤਸਾਹ ਬਨਹਿ ਬਜਵਾਯੋ ॥੭॥
ਰਹਹਿ ਸਦਨ ਗੁਰ ਸਦਾ ਭਵਿਜ਼ਖ।


੧ਗੁਰੂ ਜੀ ਲ਼ ਚਿਤਵਦਾ (ਰਾਜਾ) ਬਿਹਾਲ ਹੁੰਦਾ ਹੈ। (ਪ੍ਰੇਮ ਨਾਲ)
੨ਧੌਣਸਾ।
੩ਸੈਨਾ ਵਿਚ।

Displaying Page 178 of 372 from Volume 13