Sri Gur Pratap Suraj Granth

Displaying Page 180 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੧੯੩

੨੧. ।ਮਹਾਂਦੇਵ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸੰਬਾਦ॥
੨੦ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੨੨
ਦੋਹਰਾ: ਪ੍ਰਿਥੀਆ ਸੁਨਤਿ ਕਠੋਰ੧ ਕਹਿ, ਕਹੋ ਨ ਬੂਝੈ ਬੈਨ੨।
ਭੋਰਾ੩ ਮੂਰਖ ਕੋ ਕਹੈਣ, ਯਾਂ ਤੇ ਤੁਝ ਮਤਿ ਹੈ ਨ ॥੧॥
ਸੈਯਾ ਛੰਦ: ਇਨ ਬਾਤਨਿ ਕੋ ਤੂੰ ਕਾ ਜਾਨਹਿ
ਬਰਹਿ ਸਦਨ ਦੁਰਿ ਬੈਠਿ ਰਹੰਤਿ।
ਸੁਮਤਿਵੰਤ ਮਹਿ ਬੋਲ ਨ ਆਵਹਿ
ਤੌ ਇਹ ਕਾਰਜ ਕਹਾਂ ਲਖੰਤਿ੪।
ਜਾਹਰ ਜਿਨਹੁ ਜਵਾਹਰ ਦਿਖਯ ਨ
ਸੋ ਕਿਮ ਹੋਵਹਿ ਪਰਖਨਿਵੰਤਿ੫।
ਜਿਨ ਅਜਾਨ ਕੀ ਸੰਗਤਿ ਬਰਤੀ
ਸੋ ਕਿਮ ਭੇਦ ਲਖਹਿ ਬੁਧਿਵੰਤਿ੬ ॥੨॥
ਤੁਝ ਸਮ ਨੇ੭ ਕਰਿ ਸਤੁਤਿ ਫੁਲਾਯਹੁ
ਗਰਬ ਧਰਤਿ ਯਾਂ ਤੇ ਮਨਿ ਚਾਹਿ।
ਤੌ ਸਮੇਤ ਹੀ ਪਕਰ ਮੰਗਾਵੌਣ
ਤਬਿ ਤੁਮਰੀ ਅਗ਼ਮਤਿ ਲਖਿ ਜਾਹਿ।
ਲਘੁ ਦੀਰਘ ਤਬਿ ਜਾਨਿ ਪਰੈਗੋ
ਜਬਿ ਹੋਵਹੁ ਤੁਰਕਨਿ ਬਸਿ ਮਾਂਹਿ।
ਮਾਨਹਿ ਕੌਨ ਕਹੋ ਕਬਿ ਤੇਰੋ
ਜਿਸ ਮਹਿ ਰੰਚਕ ਭੀ ਮਤਿ ਨਾਂਹਿ ॥੩॥
ਅੁਠਿ ਅਬਿ ਜਾਹੁ ਨਿਕਟ ਨਹਿ ਬੈਠਹੁ
ਸਠ ਕੀ ਬਾਤ ਸੁਨੌਣ ਨਹਿ ਕਾਨ।
ਜਸ ਦ੍ਰੋਹੀ ਅਰਜਨ ਹੈ ਮੇਰੋ,
ਤਸ ਤੂੰ ਹੈਣ ਅਬਿ ਲੀਨਿ ਪਛਾਨ।
ਮੈਣ ਹਿਤ ਕਰੌਣ, ਅਜਾਨ ਨ ਜਾਨਹਿ,
ਜਿਮ ਪਸੁ ਕੈ ਪਟ ਭੂਖਨ ਠਾਨਿ।


੧ਕੌੜੇ ਬਚਨ।
੨ਕਹੇ ਬਚਨ ਸਮਝਦਾ ਨਹੀਣ (ਮਹਾਂਦੇਵ)।
੩ਭੋਲਾ।
੪ਕੀ ਜਾਣਦਾ ਹੈਣ?
੫ਪਰਖਨ ਵਾਲਾ।
੬ਬੁਧਿਵਾਨਾਂ ਦਾ।
੭ਤੇਰੇ ਵਰਗਿਆਣ ਨੇ (ਗੁਰੂ ਅਰਜਨ ਜੀ ਲ਼)।

Displaying Page 180 of 591 from Volume 3