Sri Gur Pratap Suraj Granth

Displaying Page 181 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੧੯੪

੨੫. ।ਕਾਗ਼ੀ ਦੀ ਸ਼ਾਹ ਅਗੇ ਫਰਯਾਦ॥
੨੪ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੨੬
ਦੋਹਰਾ: ਅੁਠੋ ਪ੍ਰਾਤ ਸੁਧਿ ਪਾਇ ਕਰਿ,
ਮੁਖ ਪਖਾਰ ਲੇ ਬਾਰ।
ਕਹਨਿ ਸ਼ਾਹੁ ਢਿਗ ਮਦਤਿ ਹਿਤ,
ਚਿਤ ਬਿਚਾਰਿ ਬਹੁ ਬਾਰ ॥੧॥
ਚੌਪਈ: ਬਸਤ੍ਰਨਿ ਪਹਿਰਿ ਕਚਹਿਰੀ ਗਯੋ।
ਪਾਤਿਸ਼ਾਹ ਕੋ ਦੇਖਤਿ ਭਯੋ।
ਕਰਿ ਸਲਾਮ ਬਹੁ ਬਾਰਿ ਅਗਾਰੀ।
ਬੋਲੋ ਅਪਨੀ ਕੀਨਿ ਪੁਕਾਰੀ ॥੨॥
ਹਰਿਗੋਬਿੰਦ ਹਿੰਦੁਨ ਕੋ ਪੀਰ।
ਕਰੀ੧ ਸੁ ਕਹੌਣ ਆਪ ਕੇ ਤੀਰ।
ਰੋਗੀ ਤੁਮ ਤਰੰਗ* ਮੁਝ ਦੀਨਿ।
ਤਿਨ, ਹਗ਼ਾਰ ਦਸ ਮੋਲ ਸੁ ਲੀਨਿ੨ ॥੩॥
ਕਰੇ ਅੁਧਾਰ ਨ ਅਬਿ ਲੌ ਦਿਏ*।
ਆਜ ਕਾਲ ਕਹਿ ਟਾਰੇ ਕਿਏ।
ਅਬਿ ਤਨੁਜਾ ਮੇਰੀ ਬਿਰਮਾਇ।
ਪੁਰਿ ਤੇ ਨਿਕਸੋ ਗਯੋ ਪਲਾਇ ॥੪॥
ਰੁਦਿਤਿ ਕਹਤਿ ਨਹਿ ਸਮੁਝੀ ਗਾਥ੩।
ਆਗੈ ਸ਼ਾਹੁ ਰਿਸੋ ਕਿਹ ਸਾਥ।
ਰਕਤ ਨੇਤ੍ਰ ਤੇ ਤਾੜਤਿ ਕਾਣਹੂ੧।


੧(ਜੋ ਮੇਰੇ ਨਾਲ) ਕੀਤੀ ਹੈ।
*ਇਸ ਘੋੜੇ ਦਾ ਪ੍ਰਸੰਗ ਕਿਸੇ ਹੋਰ ਪੁਰਾਣੇ ਇਤਿਹਾਸ ਤੋਣ ਅਜੇ ਨਹੀਣ ਮਿਲਿਆ, ਜਿਵੇਣ ਇਜ਼ਥੇ ਲਿਖਿਆ ਹੈ,
ਇਹ ਦਜ਼ਸਦਾ ਹੈ ਕਿ ਪਠਾਂ ਰਾਜ ਦੇ ਸਮੇਣ ਤੇ ਅਕਬਰ ਦੇ ਪ੍ਰਸਿਜ਼ਧ ਨਾਈ ਰਾਜ ਵਿਚ ਯਾ ਅੁਸ ਦੇ ਰਤਾ ਕੁ
ਮਗਰੋਣ ਵੀ ਹਿੰਦੂ ਦੀ ਸੁਹਣੀ ਚੀਗ਼ ਲੈ ਲੈਂੀ ਤੇ ਪਾਤਸ਼ਾਹ ਤਕ ਦਾ ਇਸ ਗਜ਼ਲੋਣ ਨਾ ਰੁਕਂਾ ਇਕ ਹੀਂਤਾਈ
ਦੀ ਬਜ਼ਜ ਸੀ, ਜੋ ਅਜੇ ਬੀ ਹਿੰਦੂ ਦੇ ਮਜ਼ਥੇ ਲਗੀ ਹੀ ਖੜੀ ਸੀ। ਸਤਿਗੁਰੂ ਜੀ ਲ਼ ਘੋੜੇ ਦਾ ਲੋਭ ਨਹੀਣ ਸੀ, ਚਲੇ
ਜਾਣ ਦਾ ਸ਼ੋਕ ਨਹੀਣ ਸੀ, ਪਰ ਸਿਜ਼ਖ ਦੇ ਮਨ ਦੇ ਭਾਵ ਲ਼ ਸਜ਼ਟ ਵਜ਼ਜਂੋਣ ਬਚਾਅੁਣਾ, ਤੇ ਇਸ ਮੌਕੇ ਤੇ ਆਤਮ
ਸਜ਼ਤਾ ਮਾਤ੍ਰ ਨਾਲ ਘੋੜੇ ਲ਼ ਮੰਗਾ ਲੈਂਾਂ, ਤੇ ਆਤਮ ਮੰਡਲ ਦੀ ਸ਼ਕਤੀ ਲ਼ ਪ੍ਰਤਜ਼ਖ ਦਿਖਾ ਦੇਣਾ ਪ੍ਰਯੋਜਨ ਸੀ ਕਿ
ਆਤਮ ਦੁਨੀਆਣ ਵਿਚ ਇਨਸਾਫ ਤੁਲਦਾ ਹੈ ਤੇ ਮਾਲਕ ਦੀ ਸ਼ੈ ਮਾਲਕ ਪਾਸ ਪੁਜਦੀ ਹੈ। ਫਿਰ ਬੀ ਕਾਗ਼ੀ ਲ਼
ਰੁਪਏ ਦੇਣੋਣ ਸਤਿਗੁਰਾਣ ਕਦੇ ਨਾਂਹ ਨਹੀਣ ਕੀਤੀ, ਥੋੜਾ ਵਕਤ ਗ਼ਰੂਰ ਲਗਾ ਹੈ, ਪਰ ਜਿਸ ਵੇਲੇ ਰੁਪਏ ਦੇਣ
ਲਗੇ ਹਨ, ਤਾਂ ਕਾਗ਼ੀ ਆਪਣੇ ਰੋਹ ਵਿਚ ਕਿ ਅੁਸ ਦੀ ਲੜਕੀ ਦੀਨ ਛੋਡ ਗਈ ਹੈ, ਲੈਣਦਾ ਨਹੀਣ, ਸਾਫ
ਕਹਿਦਾ ਹੈ, ਕਿ ਐਅੁਣ ਨਹੀਣ ਪਰ ਗ਼ੋਰ ਗ਼ੁਲਮ ਨਾਲ ਲੈਸਾਂ, ਅੁਸ ਵਿਚ ਓਹ ਨਾ-ਕਾਮਯਾਬ ਰਹਿਦਾ ਹੈ,
ਸਤਿਗੁਰਾਣ ਵਲੋਣ ਨਾਂਹ ਕਿਤੇ ਨਹੀਣ ਹੋਈ।
੨ਤਿਨ੍ਹਾਂ ਨੇ ਦਸ ਹਗ਼ਾਰ ਲ਼ ਮੁਜ਼ਲ ਲੀਤਾ।
੩ਰੋ ਕੇ ਕਹਿਦੇ ਦੀ ਗਜ਼ਲ ਪਾਤਸ਼ਾਹ ਨੇ ਸਮਝੀ ਨਾਂ।

Displaying Page 181 of 494 from Volume 5