Sri Gur Pratap Suraj Granth

Displaying Page 183 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੯੮

ਜਗ ਜੀਵਕਾ ਤੁਮ ਹਜ਼ਥ੧ ॥੨੫॥
ਬਰ ਦੀਨ ਦਾਦਸ਼ ਹੇਰ।
ਸੁ ਪ੍ਰਸੰਨ ਹੋਇ ਬਡੇਰ।
ਗਰ ਸੰਗ ਲਾਵਨ ਕੀਨਿ੨।
ਪੁਲਕਾਇ ਪ੍ਰੇਮ ਪ੍ਰਬੀਨ੩ ॥੨੬॥
ਮਮ ਰੂਪ ਭੇ ਮਿਲਿ ਅੰਗ।
ਸਲਿਤਾ ਮਿਲੇ ਜਿਮਿ ਗੰਗ।
ਜਿਮਿ ਬੂੰਦ ਸਿੰਧੁ ਮਝਾਰ।
ਤਿਮ ਏਕ ਰੂਪ ਹਮਾਰ ॥੨੭॥
ਦੋਹਰਾ: ਕਰਨਾ ਪਾਵਕ ਦੌ ਬਿਖੈ, ਮਿਲਿ ਸਰੂਪ ਇਕ ਹੋਇ੪।
ਤਿਮ ਹਮ ਤੁਮ ਏਕੈ ਭਏ, ਭੇਦ ਨ ਜਾਨਿਯ ਕੋਇ ॥੨੮॥
ਚੌਪਈ: ਤੁਵ ਤਨ ਮਹਿਣ ਹੁਇ ਕਰਿ ਪਰਵੇਸ਼ੁ।
ਕਰਨੇ ਹੈਣ ਜਗ ਕਾਜ ਬਿਸ਼ੇਸ਼ੁ।
ਇਮਿ ਪ੍ਰਸੰਨ ਇਕ ਰੂਪ ਬਨਾਯੋ।
ਸਤਿਗੁਰ ਸੇਵ ਸਕਲ ਸਫਲਾਯੋ++ ॥੨੯॥
ਗੁਰ ਢਿਗ ਘਾਲ ਨਿਫਲ ਨਹਿਣ ਹੋਇ।
ਬਾਣਛਤ ਪਾਇ ਕਰਤਿ ਭਾ ਜੋਇ।
ਕਹਿ ਸ਼੍ਰੀ ਗੁਰੁ ਸਿਰ ਮੁਕਟ ਅੁਤਾਰਾ।
ਬਰਖ ਇਕਾਦਸ਼ ਕੋ ਜੋ ਧਾਰਾ ॥੩੦॥
ਜਿਸ ਮਹਿਣ ਜੀਵ ਕੀਟੀਯਨ੫ ਆਦਿ।
ਧਰੋ ਅੁਤਾਰਿ ਸੁਨਤਿ+ ਗੁਰ ਨਾਦ੬।
ਸੁੰਦਰ ਜਲ ਇਸ਼ਨਾਨ ਕਰਾਯਾ।
ਬਸਤ੍ਰ ਨਵੀਨ ਸਰਬ ਪਹਿਰਾਯਾ ॥੩੧॥
ਮੈਣ ਅਪਨੇ ਅਸਥਾਨ ਬਿਠਾਵੌਣ।
ਗੁਰਤਾ ਗਾਦੀ ਦੈ ਹਰਖਾਵੌਣ।


੧ਸਾਰੇ ਜਗਤ ਦੀ ਰੋਗ਼ੀ ਤੁਸਾਡੇ ਹਜ਼ਥ ਹੈ।
੨ਗਲ ਲਾ ਲਿਆ।
੩ਪ੍ਰੇਮ ਵਿਚ ਰੋਮ ਖੜੇ ਹੋ ਗਏ।
੪ਅਜ਼ਗ ਦਾ ਚੰਗਿਆੜਾ ਬਨ ਅਗਨੀ (ਮਹਾਨ ਅਜ਼ਗ) ਵਿਚ ਮਿਲ ਕਰਕੇ ਇਕ ਰੂਪ ਹੋ ਜਾਣਦਾ ਹੈ।
++ਪਾ:-ਸਕਲ ਫਲ ਲਾਯੋ।
੫ਕੀੜੀਆਣ।
+ਪਾ:-ਸੁਨੋ, ਸੁਨੋ।
੬(ਆਗਾ ਦੀ) ਆਵਾਗ਼।

Displaying Page 183 of 626 from Volume 1