Sri Gur Pratap Suraj Granth

Displaying Page 19 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੩੨

੨. ।ਗੁਰ ਰਾਮਦਾਸ ਸਤੋਤ੍ਰ। ਸਿਜ਼ਧਾਂ ਨਾਲ ਚਰਚਾ॥
੧ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੩
ਦੋਹਰਾ: ਸਿੰਘਾਸਨ ਸੰਤੋਖ ਪਰ,
ਸਜ਼ਤ ਛਤਰ ਅਭਿਰਾਮੁ।
ਸਜ਼ਤਨਾਮ ਝੰਡਾ ਝੁਲਤਿ,
ਰਾਜਤਿ ਸਤਿਗੁਰ ਰਾਮ੧ ॥੧॥
ਲਛਮੀ ਭਗਤਿ ਬਿਸਾਲ ਤੇ,
ਗਾਨ ਮੁਕਟ ਦੁਤਿ ਧਾਮ੨।
ਪੂਰਨ ਸਿਖ ਸ਼ੁਭ ਮਤਿ ਸਚਿਵ,
ਰਾਜਤਿ ਸਤਿਗੁਰ ਰਾਮ੩ ॥੨॥
ਮੈਤ੍ਰੀ, ਧ੍ਰਿਤ, ਕਰੁਨਾ, ਖਿਮਾ,
ਮੁਦਿਤਾ, ਆਠਹੁ ਜਾਮ੪।
ਸੰਦਨ੫ ਕੀ ਸੈਨਾ ਸਹਤ,
ਰਾਜਤਿ ਸਤਿਗੁਰ ਰਾਮ ॥੩॥
ਸਾਰਾ ਸਾਰ ਵਿਚਾਰ ਬਰ,
ਦਿਢ ਵਿਰਾਗੁ ਅਭਿਰਾਮ੬।
ਜੋਗ ਧਰਮ ਗਜ ਚਮੂੰ ਇਹੁ੭,
ਰਾਜਤਿ ਸਤਿਗੁਰ ਰਾਮ ॥੪॥
ਸਮ, ਦਮ, ਜੋਗ ਸੁ ਨੇਮ, ਯਮ,
ਅੁਪਰਤਿ, ਤਤਿਜ਼ਖਾ ਨਾਮੁ੮।
ਸਭਿ ਤੁਰੰਗ ਕੀ ਬਾਹਿਨੀ੯,
ਰਾਜਤਿ ਸਤਿਗੁਰ ਰਾਮ ॥੫॥
ਸ਼ਰਧਾ, ਸੌਚ, ਸੁ ਬੁਜ਼ਧਿ ਬਰ*,


੧ਬਿਰਾਜਦੇ ਹਨ ਸਤਿਗੁਰੂ ਰਾਮਦਾਸ ਜੀ।
੨ਸ੍ਰੇਸ਼ਟ ਭਗਤੀ ਰੂਪੀ ਲਛਮੀ ਹੈ ਤੇ ਗਾਨ ਰੂਪੀ ਮੁਕਟ ਬਹੁ ਸੁੰਦਰ ਸ਼ੋਭ ਰਿਹਾ ਹੈ।
੩ਪੂਰੇ ਸ਼ੁਭ ਮਤਿ ਵਾਲੇ ਵਗ਼ੀਰ ਹਨ ਤੇ ਰਾਜ ਕਰਦੇ ਹਨ ਸਤਿਗੁਰੂ ਰਾਮਦਾਸ ਜੀ।
੪ਮੈਤ੍ਰੀ, ਧੀਰਜ, ਕ੍ਰਿਪਾ, ਖਿਮਾ ਤੇ ਅਜ਼ਠੇ ਹੀ ਪਹਿਰ ਦੀ ਪ੍ਰਸੰਨਤਾ।
੫(ਇਨ੍ਹਾਂ) ਰਥਾਂ ਦੀ।
੬ਸਾਰ ਅਸਾਰ ਦਾ ਸ੍ਰੇਸ਼ਟ ਵਿਚਾਰ ਤੇ ਸੁਹਣਾ ਦਿਢ ਵੈਰਾਗ
੭(ਧਰਨੇ) ਯੋਗ ਧਰਮ ਜੋ ਹੈ ਸੋ ਹਾਥੀ ਸੈਨਾ ਹੈ।
੮ਜੋਗ ਦੇ ਅੰਗ:-
ਸਮ ਦਮ ਨੇਮ ਆਦਿਕ।
੯ਘੋੜ ਸੈਨਾ ਹੈ।
*ਪਾ:-ਥਿਰ।

Displaying Page 19 of 453 from Volume 2