Sri Gur Pratap Suraj Granth

Displaying Page 190 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੨੦੩

੨੭. ।ਜੈਪੁਰ॥
੨੬ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੨੮
ਦੋਹਰਾ: ਤਿਹ ਥਲ ਕਿਸਹੂੰ ਦੁਸ਼ਟ ਨੇ,
ਨੌਰੰਗ ਕੋ ਸਮੁਝਾਇ।
ਬੁਤ ਪੂਜਨਿ ਕੀ ਅਧਿਕਤਾ,
ਜੈਪੁਰਿ ਮਹਿ ਬਹੁ ਥਾਇ ॥੧॥
ਚੌਪਈ: ਤਹਿ ਜੈ ਸਿੰਘ ਸਵਾਈ ਰਾਜਾ*।
ਕਰੇ ਬਹੁਤ ਹਿੰਦਿਨ ਕੇ ਕਾਜਾ।
ਬਡੇ ਬਡੇ ਮੰਦਿਰ ਬਨਵਾਏ।
ਕੰਚਨ ਕਲਸ ਮਹਾਂ ਛਬਿ ਛਾਏ ॥੨॥
ਜਿਨਹੁ ਬਿਲੋਕਤਿ ਸ਼ਰਧਾ ਜਾਗੈ।
ਮੂਢਨਿ ਕੇ ਭੀ ਮਨ ਅਨੁਰਾਗੈ।
ਬਹੁਤ ਜੀਵਕਾ ਤਿਨਹੁ ਬਨਾਈ।
ਜੇ ਬੁਤ ਪੂਜਤਿ ਹੈਣ ਚਿਤੁ ਲਾਈ ॥੩॥
ਰੁਚਿਰ ਸੁ ਪ੍ਰਤਿਮਾ ਚਤੁਰ ਚਿਤੇਰੇ।
ਰਚੀ ਚੌਪ ਚਿਤ ਰੁਚਿਰ ਘਨੇਰੇ।
ਕੰਚਨ ਅਲਕਾਰ ਘਰਵਾਏ।
ਮੁਕਤਾ ਝਾਲਰ ਦਰ ਲਰਕਾਏ ॥੪॥
ਚਾਰੁ ਚੁਕੌਨ ਚੌਕੀਅਨਿ ਰਚੀ।
ਸ਼ੁਭਤਿ ਜਰਾਅੁ ਖਚਨ ਤੇ ਖਚੀ੧।
ਚੌਰ ਚਮਕ ਜਨੁ ਚਿਕਨੇ ਚੀਨਸਿ।
ਢੋਰਤਿ੨, ਝੋਰਤਿ ਬਿਜਨੋ ਲੀਨਸਿ੩ ॥੫॥
ਦਿਨਪ੍ਰਤਿ ਨਏ ਕਰਤਿ ਅੁਤਸ਼ਾਹੁ।
ਬਾਦਿਤ ਬਜਹਿ ਅਧਿਕ ਧੁਨਿ ਜਾਣਹੂ।
ਦੁੰਦਭਿ ਸੰਖ ਝਾਂਝ ਝਨਕੰਤੇ।
ਮਿਲਿ ਕਬਿ ਜੈ ਜੈ ਸ਼ਬਦ ਅੁਠਤੇ ॥੬॥
ਬੁਤ ਆਗੇ ਨਿਮ੍ਰੀ ਬਹੁ ਹੋਵੈਣ।
ਹਾਥਨਿ ਜੋਰਹਿ ਸਮੁਖ ਖਰੋਵਹਿ।
ਜੈ ਸਿੰਘ ਆਪ ਜਾਇ ਧਨ ਦੇਵੈ।

*ਦੇਖੋ ਰਾਸਿ ੧੦ ਅੰਸੂ ੩੨ ਅੰਕ ੧੫ ਦੀ ਹੇਠਲੀ ਟੂਕ।
੧ਜੜਤ ਨਾਲ ਜੜੀਆਣ ਹੋਈਆਣ।
੨(ਚੌਰ) ਢੁਰਾਣਵਦੇ ਸਨ।
੩ਪਜ਼ਖਾ ਲੈਕੇ ਝੁਲਾਂਵਦੇ ਹਨ।

Displaying Page 190 of 412 from Volume 9