Sri Gur Pratap Suraj Granth

Displaying Page 194 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੦੯

੧੯. ।ਗੋਇੰਦਵਾਲ ਵਸਾਵਂਾ॥
੧੮ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੨੦
ਦੋਹਰਾ: ਪਿਛਲਿ ਪਾਇ੧ ਸ਼੍ਰੀ ਅਮਰ ਜੀ, ਗੋਣਦੇ ਕੇ ਸੰਗ ਜਾਇਣ।
ਸਨੇ ਸਨੇ ਮਗ ਚਲਤਿ ਹੈਣ, ਜਪੁਜੀ ਪਾਠ ਕਰਾਇਣ ॥੧॥
ਚੌਪਈ: ਬ੍ਰਿਜ਼ਧ ਸਰੀਰ ਨਿਬਲ, ਕਦ ਛੋਟਾ੨।
ਪਰਮ ਬਿਸਾਲ ਸਭਿਨਿ ਕੇ ਓਟਾ੩।
ਤੀਨ ਕੋਸ ਪਰ ਜਬਿ ਹੀ ਗਏ।
ਹਾਥ ਜੋਰਿ ਤਹਿਣ ਠਾਂਢੇ ਭਏ ॥੨॥
ਜਪੁਜੀ ਪਾਠ ਭੋਗ ਕੋ ਪਾਯੋ।
ਅੁਰ ਸ਼੍ਰੀ ਅੰਗਦ ਰੂਪ ਬਸਾਯੋ।
ਪਰੇ੪ ਕਰੀ ਅਸ਼ਟਾਂਗ ਪ੍ਰਣਾਮੁ।
ਸ਼੍ਰੀ ਗੁਰਦੇਵ ਕ੍ਰਿਪਾ ਗੁਨ ਧਾਮੁ ॥੩॥
ਪੁਨ ਕਰਿ ਮੁਖ ਦਿਸ਼ ਗੋਇੰਦਵਾਲ।
ਗਮਨੇ ਪਣਥ ਨਿਰਭੈ* ਤਿਸ ਕਾਲ।
ਛਰੀ ਗੁਰੂ ਕਰ ਕੀ੫ ਕਰ ਧਾਰੀ+।
ਸਾਦਰ ਅੂਚੇ ਕਰੀ ਅੁਠਾਰੀ੬ ॥੪॥
ਕਰਿ ਕੈ ਅਪਨੋ ਹਾਥ ਅਗਾਰੀ।
ਭੂਤ ਪ੍ਰੇਤ ਕੋ ਜਾਇ ਦਿਖਾਰੀ।
ਪਰ ਤਪਤ ਦੀਰਘ ਤਿਨ ਮਾਂਹੀ।
ਛਿਨ ਭਰ ਥਿਰੋ ਜਾਇ ਤਹਿਣ ਨਾਂਹੀ ॥੫॥
ਜਰੇ ਜਾਤ੭ ਤਿਨ ਕੇਰ ਸਰੀਰਾ।
ਭਏ ਅਧੀਰ ਸੰਭਾਰਿ ਨ ਚੀਰਾ੮।
ਪਿਤਾ ਪੁਜ਼ਤ੍ਰ ਕੋ ਨਹਿਨ ਸਣਭਾਰੈ।
ਭ੍ਰਾਤ ਭ੍ਰਾਤ ਕੋ ਛੋਰਿ ਪਧਾਰੈ ॥੬॥


੧ਪਿਛਲੇ ਪੈਰੀਣ।
੨ਮਧਰਾ।
੩ਪਰ ਸਭਨਾਂ ਦੇ ਬੜੇ ਵਡੇ ਆਸਰਾ ਹਨ। (ਅ) ਬੜੇ ਵਜ਼ਡੇ ਹਨ ਤੇ ਸਭ ਦੇ ਓਹ ਆਸਰਾ ਹਨ।
੪(ਲਮੇ) ਪੈਕੇ।
*ਪਾ:-ਪੰਥ ਨ੍ਰਿਭੈ।
੫ਗੁਰਾਣ ਦੇ ਹਜ਼ਥ ਦੀ।
+ਪਾ:-ਛਰੀ ਗੁਰੂ ਕੀ ਕਰ ਮੈਣ ਧਾਰੀ।
੬ਅੁਠਾਈ ਹੋਈ।
੭ਸੜਦੇ ਜਾਣਦੇ ਹਨ।
੮ਬਸਤਰਾਣ ਦੀ ਸੰਭਾਲ ਨਹੀਣ।

Displaying Page 194 of 626 from Volume 1