Sri Gur Pratap Suraj Granth

Displaying Page 195 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੦੮

੨੯. ।ਮਿਹਰਾਣ ਤੇ ਕੁਤਬ ਖਾਂ ਬਜ਼ਧ॥
੨੮ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੩੦
ਦੋਹਰਾ: ਬਿਧੀਚੰਦ ਸੋਣ ਗੁਰ ਕਹੋ,
ਲੇਹੁ ਸੰਗ ਅਸਵਾਰ।
ਪਰਹੁ ਬਰੋਬਰ ਤੇ ਅਬਹਿ,
ਲੀਜੈ ਤੁਰਕ ਸੰਘਾਰਿ ॥੧॥
ਰਸਾਵਲ ਛੰਦ: ਕਰੇ ਸਾਵਧਾਨਾ। ਸਭੈ ਮੇਲ ਠਾਨਾ।
ਇਤੇ ਮਾਂਹਿ ਆਏ੧। ਮਹਾਂ ਸ਼ੋਰ ਪਾਏ ॥੨॥
ਤੁਫੰਗਾਨਿ ਛੋਰੀ੨। ਚਲੀ ਬ੍ਰਿੰਦ ਗੋਰੀ।
ਬਡੋ ਹੇਲ ਘਾਲਾ। ਬਮੈਣ ਪੁੰਜ ਜਾਲਾ੩ ॥੩॥
ਮਨ ਮੇਘ ਔਨਾ੪। ਅੁਡਾਯੋ ਸੁ ਪੌਨਾ।
ਬਰੂਦੰ ਪ੍ਰਕਾਸ਼ੈ। ਛਟਾ ਜੈਸ ਭਾਸੈ ॥੪॥
ਕੜੰਕਾਰ ਅੁਜ਼ਠੈਣ। ਮਨੋ ਗ਼ੋਰ ਵੁਜ਼ਠੈਣ੫।
ਕ੍ਰਿਖੀ ਬੀਰ ਕੁਜ਼ਠੇ੬। ਪਰੇ ਭੂਮਿ ਲੁਠੇ੭ ॥੫॥
ਪਰੀ ਮਾਰ ਗੋਰੀ। ਕਸੌਣ ਪੁੰਜ ਛੋਰੀ।
ਧਵਾਵੈਣ ਤੁਰੰਗੰ। ਚਲਾਵੈਣ ਤੁਫੰਗੰ ॥੬॥
ਭਯੋ ਸੂਰ ਮੇਲਾ। ਮਨੋ ਫਾਗ ਖੇਲਾ।
ਪਤੰਗੀ੮ ਸੁਰੰਗਾ। ਭਏ ਸ਼੍ਰੋਂ ਸੰਗਾ ॥੭॥
ਪਰੇ ਏਕ ਬਾਰੀ। ਬਕੈਣ ਮਾਰ ਮਾਰੀ।
ਹਲਾਹੂਲ ਰੇਲੇ। ਪਰੀ ਨ ਪਿਛੇਲੇ੯ ॥੮॥
ਗਿਰੇ ਬੀਰ ਮਾਨੀ। ਬਡੇ ਸ਼ਸਤ੍ਰ ਪਾਨੀ।
ਭਯੋ ਅੰਧਕਾਰਾ। ਵਧੀ ਧੂੰਮ ਧਾਰਾ ॥੯॥
ਅੁਡੀ ਧੂਲ ਛਾਈ। ਦਿਨੇਸ਼ੰ ਛਪਾਈ੧੦।
ਬਜੇ ਰਾਗ ਮਾਰੂ। ਸੁ ਜੂਝੈਣ ਜੁਝਾਰੂ੧ ॥੧੦॥


੧ਆਏ (ਤੁਰਕ)।
੨(ਸਿਖਾਂ ਨੇ)।
੩ਬੜੀ ਅਜ਼ਗ ਨਿਕਲੀ ਭਾਵ ਬੰਦੂਕਾਣ ਚਲੀਆਣ।
੪ਮਾਨੋਣ ਆਅੁਣਦੇ ਬਜ਼ਦਲ ਲ਼।
੫ਗ਼ੋਰ ਨਾਲ ਬਰਖਾ ਹੋ ਰਹੀ ਹੈ।
੬ਸੂਰਮਿਆਣ ਰੂਪ ਖੇਤੀ ਕੋਹੀ ਗਈ।
੭ਲੁਛਦੇ ਹਨ।
੮ਲਾਲ ਵਕਮ ਦੀ ਲਕੜੀ ਦਾ ਰੰਗ।
੯ਪਿਛੇ (ਸੈਨਾ) ਨ ਪਈ।
੧੦ਸੂਰਜ ਲ਼ ਛੁਪਾ ਲਿਆ।

Displaying Page 195 of 405 from Volume 8