Sri Gur Pratap Suraj Granth

Displaying Page 196 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੨੦੯

੨੪. ।ਸ਼੍ਰੀ ਗੁਰੂ ਰਾਮਦਾਸ ਜੀ ਬੈਕੁੰਠ ਗਮਨ॥
੨੩ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੨੫
ਦੋਹਰਾ: ਲਖਿ ਤਾਰੀ ਸਤਿਗੁਰੂ ਕੀ, ਤਬਿ ਭਾਨੀ ਬਡਿਭਾਗ।
ਹਾਥ ਬੰਦਿ ਬੰਦਨ ਕਰੀ, ਅੁਰ ਅੁਮਗਾ ਅਨੁਰਾਗ ॥੧॥
ਚੌਪਈ: ਸਰਬ ਰੀਤਿ ਸਮਰਥ ਸੁਖ ਦਾਤੇ!
ਜਿਨ ਬਡਿਭਾਗ ਤਿਨਹੁਣ ਤੁਮ ਜਾਤੇ।
ਹਲਤ ਪਲਤ ਮਹਿਣ ਹੋਹੁ ਸਹਾਈ।
ਜਿਮ ਚਾਹੋ ਤਿਮ ਠਟਹੁ ਗੁਸਾਈਣ ॥੨॥
ਮੈਣ ਰਾਵਰ ਕੇ ਸੰਗ ਸਿਧਾਰੌਣ।
ਤੁਮ ਬਿਨ ਨਹੀਣ ਜੀਵਬੋ ਧਾਰੌਣ।
ਰਾਗ ਦੈਖ ਬਡ ਹਰਖ ਰੁ ਸ਼ੋਕ।
ਇਨ ਜੁਤਿ ਬਸਿਬੋ ਹੈ ਇਸ ਲੋਕ ॥੩॥
ਸੁਤ ਪ੍ਰਿਥੀਆ ਅੁਤਪਾਤ ਅੁਠੈ ਹੈ।
ਦੇਖਤਿ, ਦੁਖ ਮੇਰੋ ਮਨ ਪੈਹੈ੧।
ਅਤਿ ਅਨਦ ਮਹਿਣ ਬਾਸ ਤੁਮਾਰੋ।
ਬਸੌਣ ਸੰਗ ਮੈਣ ਚਿੰਤ ਨਿਵਾਰੋ ॥੪॥
ਸੁਨਿ ਭਾਨੀ ਤੇ ਕੋਮਲ ਬਾਨੀ।
ਰਾਮਦਾਸ ਸਤਿ ਗੁਰੂ ਬਖਾਨੀ।
ਮਹਾਂਜਸੇ੨ ਸੁਨਿ ਭਾਗ ਮਹਾਂਨੀ*!
ਅਪਰ ਨ ਤ੍ਰਿਯ ਕੋ ਤੋਹਿ ਸਮਾਨੀ ॥੫॥
ਸ਼੍ਰੀ ਗੁਰ ਅਮਰਦਾਸ ਪਿਤ ਜਿਸ ਕੇ।
ਕੌਨ ਪਟੰਤਰ ਕਹੀਅਹਿ ਤਿਸ ਕੇ।
ਪੁਨ ਤੁਵ ਪਰ ਪ੍ਰਸੰਨ ਹਮ ਰਹੇ।
ਮਾਂਨਹਿਣ ਤਥਾ ਜਥਾ ਬਚ ਕਹੇਣ ॥੬॥
ਸ਼੍ਰੀ ਅਰਜਨ ਭਾ ਪੁਜ਼ਤ੍ਰ ਪ੍ਰਬੀਨਾ।
ਸੋਢੀ ਕੁਲ ਜਿਨ ਅੁਜ਼ਜਲ ਕੀਨਾ।
ਰਾਖੀ ਗੁਰਤਾ ਕੇਰਿ ਜਿਠਾਈ।
ਅਪਰ ਬੰਸ ਤੇ ਰਾਖਿ ਹਟਾਈ ॥੭॥
ਤੇਰੋ ਸਫਲ ਜਨਮ ਜਗ ਭਇਅੂ।

੧ਦੁਖ ਪਾਵੇਗਾ।
੨ਹੇ ਬੜੇ ਜਜ਼ਸ ਵਾਲੀ!
*ਪਾ:-ਮਹਾਂ ਜਸੁ ਸਨੁ ਭਾਗ ਮਹਾਨੀ = ਹੇ ਮਹਾਂ ਜਸ ਵਾਲੇ ਦੀ ਸੁਪੁਜ਼ਤ੍ਰੀ ਵਡੇ ਭਾਗਾਂ ਵਾਲੀ। ।ਸੰਸ: ਸੂਨੁ: =
ਬੇਟੀ॥

Displaying Page 196 of 453 from Volume 2