Sri Gur Pratap Suraj Granth

Displaying Page 199 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੧੨

੨੭. ।ਭੀਮਚੰਦ ਦਾ ਵਗ਼ੀਰ ਆਯਾ॥
੨੬ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੨੮
ਦੋਹਰਾ: ਭੀਮਚੰਦ ਕਹਿਲੂਰੀਆ, ਸੈਲ ਨਰਿੰਦ ਬਿਲਦ੧।
ਸੁਨਿ ਸਤਿਗੁਰ ਕੇ ਸੁਜਸੁ ਕੋ, ਰਿਦੇ ਬਿਸਾਲ ਅਨਦ+ ॥੧॥
ਚੌਪਈ: ਸਚਿਵਨ ਸੰਗ ਮੰਤ੍ਰ ਪੁਨ ਕਰੋ।
ਸੰਧਿ ਬਿਖੇ ਗੁਨ ਬ੍ਰਿੰਦ ਬਿਚਰੋ।
ਸੁਨਹੁ ਵਗ਼ੀਰ! ਪ੍ਰਥਮ ਤਹਿ ਜਈਐ।
ਭੇਤ ਸਕਲ ਬਾਤਨਿ ਤੇ ਪਈਐ ॥੨॥
ਹਮ ਕੰਨੈ੨ ਕਹੁ ਟੇਕਨ ਮਾਥਾ।
ਪੁਨ ਗੁਰ ਸਾਥ ਮੇਲ ਕੀ ਗਾਥਾ।
-ਅਪਰ ਨਰੇਸ਼ਨ ਸਮ੩ ਹਮ ਨਾਂਹੀ।
ਸਦਾ ਬਾਸ ਬਾਸਹਿ ਪੁਰਿ ਪਾਹੀ੪ ॥੩॥
ਅਨਿਕ ਬਿਧਿਨਿ ਕੇ ਰਾਜਨਿ ਕਾਜ।
ਪਰਹਿ ਆਨ ਜੁਤਿ ਚਮੂੰ ਸਮਾਜ।
ਸੰਧਿ ਕਰੇ ਸੁਧਰਹਿ੫ ਦੁਹੂੰ ਓਰ।
ਘਾਲ ਸਕਹਿ ਨਹਿ ਸ਼ਜ਼ਤ੍ਰ ਗ਼ੋਰ ॥੪॥
ਸਭਿ ਹੀ ਰੀਤਿ ਹੋਇ ਹਮ ਆਛੇ।
ਬਨਹਿ ਸਹਾਇਕ ਜਬਹੂੰ ਬਾਛੇ-।
ਜੇ ਸਨਮਾਨਹਿ ਮੋਹਿ ਮਿਲਾਪ।
ਪਹੁੰਚ ਆਪ ਕੀ ਲੀਜੈ ਥਾਪਿ੬ ॥੫॥
ਅਪਨੋ ਓਜ ਪ੍ਰਤਾਪ ਦਿਖਾਵਹੁ।
ਨ੍ਰਿਪ ਸਭਿ ਤੇ ਬਡਿਆਇ ਬਤਾਵਹੁ।
ਇਜ਼ਤਾਦਿਕ ਕਹਿ ਅਨਿਕ ਪ੍ਰਕਾਰੀ।
ਪਠੋ ਵਗ਼ੀਰ ਗਿਰੇਸ਼ ਹੰਕਾਰੀ ॥੬॥
ਮਾਨਵ ਬ੍ਰਿੰਦ ਸੰਗ ਕਰਿ ਦੀਨੇ।
ਰਜਤ ਲਸ਼ਟਕਾ ਕਰ ਗਹਿ ਲੀਨੇ।

੧ਪਹਾੜੀ ਰਾਜਿਆਣ ਵਿਚੋਣ ਵਜ਼ਡਾ (ਰਾਜਾ)।
+ਪਾ:-ਅਨਦ ਅਮੰਦ।
੨ਸਾਡੀ ਤਰਫੋਣ।
੩(ਤੇ ਹੋਰ ਇਹ ਗਲਾਂ ਜਂਾਓ ਕਿ) ਅਸੀਣ ਹੋਰ ਰਾਜਿਆਣ ਵਾਣੂ ਨਹੀਣ।
੪(ਅਸੀਣ) (ਆਪਦੇ) ਨਗਰ ਦੇ ਪਾਸ ਹੀ ਸਦਾ ਵਜ਼ਸਂ ਵਾਲੇ ਹਾਂ।
੫ਸੁਧਰਨਗੇ।
੬ਮੇਰੇ ਮਿਲਾਪ ਦਾ ਸਤਿਕਾਰ ਕਰਨ ਤਾਂ ਸਾਡੀ ਪੁਹੰਚ ਥਾਪ ਲਵੀਣ (ਕਿ ਆਪਾਂ ਕਿਸ ਦਿਨ ਪਹੁੰਚਂਾ ਹੈ) (ਅ)
ਪਹੁੰਚ ਕੇ ਆਪ ਦੀ ਥਾਪੀ ਲਵਾਣਗੇ।

Displaying Page 199 of 372 from Volume 13