Sri Gur Pratap Suraj Granth

Displaying Page 202 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੧੭

੨੦. ।ਗੁਰੂ ਜੀ ਲ਼ ਵਰੁਂ ਦਾ ਮਿਲਂਾ।
ਤੇ ਸ਼੍ਰੀ ਗੁਰੂ ਅੰਗਦ ਜੀ ਦੇ ਗੁਣ॥
੧੯ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੨੧
ਦੋਹਰਾ: ਇਕ ਦਿਨ ਸ਼੍ਰੀ ਅੰਗਦ ਗੁਰੂ, ਦੇਖਨਿ ਗੋਇੰਦਵਾਲ।
ਭਏ ਤਾਰ ਚਲਿਬੇ ਤਹਾਂ, ਰਿਦਾ ਬਿਸਾਲ ਕ੍ਰਿਪਾਲ ॥੧॥
ਚੌਪਈ: ਸਨੇ ਸਨੇ ਪਗ ਸੋਣ ਮਗ ਚਲੇ।
ਪ੍ਰੇਮ ਡੋਰ ਮਹਿਣ ਫਸਿ ਕਰਿ ਭਲੇ।
ਨਿਸ ਦਿਨ ਸਤਿਗੁਰ+ ਅਮਰ ਅਰਾਧੇ।
-ਆਇਣ ਇਹਾਂ ਪਿਖਿ ਅਗਮ ਅਗਾਧੇ੧- ॥੨॥
ਬੈਠੇ ਧਾਨ ਲਾਇ ਕਰਿ ਐਸੇ।
ਰਹੋ ਗਯੋ ਨਹਿਣ ਗੁਰ ਤੇ ਕੈਸੇ੨।
ਖਿਚੇ ਪ੍ਰੇਮ ਤੇ ਮਾਰਗ ਚਲੇ।
ਬੰਦਹਿਣ ਚਰਨ ਜੁ ਬਾਹਰ ਮਿਲੇ ॥੩॥
ਕਿਨਹੁ ਕੀਨਿ ਸੁਧਿ ਸ਼੍ਰੀ ਗੁਰ ਆਏ।
ਸੁਨਿ ਸ਼੍ਰੀ ਅਮਰਦਾਸ ਹਰਖਾਏ।
ਲੇਨਿ ਹੇਤ ਅੁਠਿ ਚਲੇ ਅਗਾਰੀ।
-ਦਰਸ਼ਨ ਮਿਲਹਿਣ- ਛੁਟੋ ਦ੍ਰਿਗ ਬਾਰੀ੩ ॥੪॥
ਕੇਤਿਕ ਦੂਰ ਆਗਮਨ ਆਏ।
ਦਰਸ਼ਨ ਦੇਖੇ ਤਨ ਪੁਲਕਾਏ੪।
ਬੋਲੋ ਜਾਇ ਨ ਗਦਗਦ ਬਾਨੀ।
ਹਾਥ ਜੋਰਿ ਕਰਿ ਤੂਸ਼ਨਿ ਠਾਨੀ ॥੫॥
ਦਾਸ ਦਸ਼ਾ ਕੋ ਦੇਖਿ ਕ੍ਰਿਪਾਲਾ।
ਕਰ ਸੋਣ ਕਰ ਗਹਿ ਕਰਿ ਤਿਸ ਕਾਲਾ।
ਭਰੋ ਅੰਕ ਨਿਜ ਗਰੇ ਲਗਾਯੋ।
ਬਹੁ ਪ੍ਰਕਾਰ ਕੋ ਸੁਜਸ ਅਲਾਯੋ ॥੬॥
ਧੰਨ ਜਨਮ ਤੇਰੋ ਜਗ ਭਯੋ।
ਪ੍ਰੇਮ ਬਿਸਾਲ ਮੋਹਿ ਬਸਿ ਕਯੋ।


+ਪਾ:-ਸ੍ਰੀ ਗੁਰੂ।
੧ਦਿਨ ਰਾਤ ਗੁਰੂ ਅਮਰ ਜੀ ਅਰਾਧਨਾਂ ਕਰਦੇ ਸਨ ਕਿ ਅਗਮ ਅਗਾਧ (ਗੁਰੂ ਅੰਗਦ) ਜੀ ਲ਼ ਏਥੇ ਆਏ
ਵੇਖਾਂ।
੨ਕਿਸੇ ਤਰ੍ਹਾਂ ਨਾ ਰਿਹਾ ਗਿਆ (ਖਡੂਰ) ਗੁਰੂ (ਅੰਗਦ) ਜੀ ਤੋਣ।
੩ਦਰਸ਼ਨ ਮਿਲਂ ਲਗਾ ਹੈ, (ਇਹ ਸੋਚ ਕੇ) ਨੈਂਾਂ ਤੋਣ ਜਲ ਛੁਜ਼ਟ ਪਿਆ।
੪ਰੋਮ ਖੜੇ ਹੋ ਗਏ।

Displaying Page 202 of 626 from Volume 1