Sri Gur Pratap Suraj Granth

Displaying Page 202 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੨੧੫

੨੯. ।ਪੁਸ਼ਕਰ॥
੨੮ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੩੦
ਦੋਹਰਾ: ਪੁਸ਼ਕਰ ਕੇ ਪੂਰਨ ਬਿਖੈ ਸਭਿ ਮਿਲਿ ਕੀਨਿ ਅੁਪਾਇ।
ਲਗੇ ਮਜੂਰ ਸਹੰਸ੍ਰ ਹੀ ਪੂਰਹਿ ਰੌਰ ਮਚਾਇ ॥੧॥
ਚੌਪਈ: ਇਕ ਪਾਟੈਣ, ਇਕ ਮ੍ਰਿਤਕਾ ਆਨੈ।
ਇਕ ਅੁਠਾਇ, ਇਕ ਸ਼ੀਘ੍ਰ ਪਯਾਨੈਣ।
ਇਕ ਲੇ ਛਟੀ ਕਹਨਿ ਪਰ ਖਰੇ।
ਇਕ ਧਨ ਦੇਹਿ ਕਹੈਣ ਲਿਹੁ ਭਰੇ ॥੨॥
ਤੀਰਥ ਤੀਰ ਖਰੇ ਇਕ ਹੋਰੈਣ।
ਸ਼ਾਹੁ ਸੁਨਾਇ ਸ਼ੀਘ੍ਰ ਇਕ ਪ੍ਰੇਰੈਣ।
ਜਲ ਮਹਿ ਪਰੈ ਮ੍ਰਿਜ਼ਤਕਾ ਗਰੈ੧।
ਅੁਛਲਹਿ ਅਧਿਕ, ਫਨ੨ ਬਹੁ ਕਰੇ ॥੩॥
ਚਹੂੰ ਓਰ ਪੁਸ਼ਕਰ ਕੇ ਭੀਰ।
ਲਾਖਹੁ ਲੋਕ ਬਿਲੋਕਤਿ ਤੀਰ।
ਤ੍ਰਿਂ ਕਾਸ਼ਟ ਕੋ ਲਾਵਤ ਧਾਏ।
ਪਾਇ ਪਾਇ ਪੂਰਤਿ ਸਮੁਦਾਏ ॥੪॥
ਧਰੇ ਮ੍ਰਿਜ਼ਤਕਾ ਲੈ ਹੁਇ ਜਾਇ
ਤ੍ਰਿਂ ਕਾਸ਼ਟ ਕੋ ਆਨਹਿ ਪਾਇ੩।
ਮਹਾਂ ਕੁਲਾਹਲ ਭਯੋ ਨਰਨਿ ਮਹਿ।
ਜਿਤ ਕਿਤ ਪੂਰਹਿ, ਪੂਰ ਨ ਹੈ ਰਹਿ੪ ॥੫॥
ਲਾਖਹੁ ਦਰਬ ਖਰਚ ਕਰਿਵਾਇਵ।
ਦੇਤਿ ਮਜੂਰੀ ਸਭਿਨਿ ਬੁਲਾਇਵ।
ਸੁਨਿ ਸੁਨਿ ਗ੍ਰਾਮ ਨਗਰ ਮਹਿ ਸਾਰੇ।
ਧਾਇ ਧਾਇ ਪਹੁਚਹਿ ਬਲਵਾਰੇ ॥੬॥
ਅਧਿਕ ਮਜੂਰੀ ਪਾਵਨਿ ਕਰਿਹੀਣ।
ਸ਼ਾਹਿ ਕੋਸ਼ ਤੇ ਦਰਬ ਨਿਕਰਿਹੀਣ।
ਦਿਨ ਪ੍ਰਤਿ ਸੰਧਾ ਕਅੁ ਸਭਿ ਲੇਤਿ।
ਬਹੁ ਨਰ ਬੈਠਹਿ ਗਿਨ ਗਿਨ ਦੇਤਿ ॥੭॥
ਕੇਤਿਕ ਦਿਵਸ ਬਿਤੀਤ ਗਏ ਹੈਣ।

੧ਗਲ ਜਾਣਦੀ ਹੈ।
੨ਝਜ਼ਗ।
੩ਲਿਆ ਪਾਅੁਣਦੇ ਹਨ।
੪ਭਰਦੇ ਹਨ (ਤਲਾ) ਪਰ ਡਰਦਾ ਨਹੀਣ।

Displaying Page 202 of 412 from Volume 9