Sri Gur Pratap Suraj Granth

Displaying Page 204 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੨੧੭

੨੪. ।ਭਾਈ ਗੁਰਦਾਸ ਤੇ ਪ੍ਰਿਥੀਏ ਦਾ ਸੰਬਾਦ॥
੨੩ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੨੫
ਦੋਹਰਾ: ਇਸ ਪ੍ਰਕਾਰ ਸੋਣ ਦੁਸ਼ਟਤਾ, ਦੋਨਹੁ ਚਿਤ ਚਿਤਵੰਤਿ।
ਸ਼੍ਰੀ ਅਰਜਨ ਅਪਨੇ ਰਿਦੈ, ਸਰਲ ਸੁਭਾਵ ਬ੍ਰਤੰਤ੧ ॥੧॥
ਨਿਸਾਨੀ ਛੰਦ: -ਹਮਰੇ ਪਿਤ ਕੋ ਪੁਜ਼ਤ੍ਰ ਹੈ, ਪੁਨ ਬੈਸ ਬਿਸਾਲਾ।
ਨਿਕਸੋ ਪੁਰਿ ਤੇ ਅੁਜਰ ਕੈ, ਤਜਿ ਗਯੋ ਦੁਖਾਲਾ੨।
ਅਪਜਸੁ ਬਿਖ ਕੇ ਦੈਨ ਕੋ, ਸੁਨਿ ਸਹਿ ਨ ਸਕੋ ਹੈ।
ਅਪਰ ਅੁਪਾਵ ਨ ਕੁਛ ਬਨੋ, ਅੁਠਿ ਜਾਨਿ ਤਕੋ ਹੈ ॥੨॥
ਹਮਰੋ ਰਾਖਾ ਏਕ ਨਿਤ, ਸ਼੍ਰੀ ਪ੍ਰਭੁ ਕਰਤਾਰਾ।
ਬੁਰੋ ਕੌਂ ਕਰਿ ਸਾਕ ਹੈ, ਹੁਇ ਬੰਕ ਨ ਬਾਰਾ੩।
ਅਬਿ ਹਕਾਰ ਕਰਿ ਤਿਸੀ ਕਹੁ, ਪੁਰਿ ਬਿਖੈ ਬਸਾਵੈਣ।
ਦੇਹਿ ਬਡਾਈ ਤਾਂਹਿ ਬਹੁ, ਕਹਿ ਜਸ ਹਰਖਾਵੈਣ ॥੩॥
ਅੁਜਰੋ ਵਹਿਰ ਜੁ ਫਿਰਤਿ ਹੈ, ਹਮਰੀ ਭੀ ਨਿਦਾ।
-ਨਹੀਣ ਭਾਤ ਕੋ ਪਿਖਿ ਸਕੈਣ, ਕਾਢੋ ਕਰਿ ਚਿੰਦਾ੪।
ਗੁਰਤਾ ਦੀਨੀ ਪਿਤਾ ਨੇ, ਨਗਰੀ ਇਨ੫ ਛੀਨੀ।
ਦੇਖ ਸਕਹਿ ਨਹਿ ਨਿਕਟ ਕੀ, ਕਢਿ ਬਾਧਾ ਕੀਨੀ੬ ॥੪॥
ਤ੍ਰਿਸਕਾਰੋ ਬਡ ਭ੍ਰਾਤ ਕੋ, ਕੀਨਿ ਨ ਸਨਮਾਨਾ।
ਧਨ ਕੇ ਲੋਭੀ ਗੁਰ ਭਏ, ਇਸ ਬਿਧਿ ਤੇ ਜਾਨਾ।
ਇਜ਼ਤਾਦਿਕ ਨਰ ਭਨਤਿ ਹੈਣ, -ਸ਼੍ਰੀ ਗੁਰੂ ਬਿਚਾਰੀ।
-ਭਜ਼ਲੇ ਬੇਦੀ ਤਿਹੁਣ ਕੁਲ, ਇਮ ਕਰਤਿ ਅੁਚਾਰੀ ॥੫॥
ਹਮ ਪਰ ਅਵਗੁਨ ਧਰਤਿ ਹੈਣ, ਨਹਿ ਭੇਵ ਲਖੰਤੇ।
ਯਾਂ ਤੇ ਲਾਵਨਿ ਅੁਚਿਤ ਹੈ, ਅਪਜਸਹਿ ਮਿਟੰਤੇ-।
ਦਯਾਸਿੰਧੁ ਪੁਨ ਦਯਾ ਮਹਿ, ਇਸ ਰੀਤਿ ਬਿਚਾਰੈਣ।
-ਵਹਿਰ ਫਿਰਤਿ ਦੁਖ ਪਾਇ ਹੈ, ਯੁਤ ਸਭਿ ਪਰਵਾਰੈ- ॥੬॥
ਬਹੁਰ ਬਿਚਾਰਤਿ ਗੁਰੂ ਜੀ, -ਤੁਰਕਨਿ ਢਿਗ ਜਾਨਾ।
ਕਰਹਿ ਪੁਕਾਰ ਸੁ ਨਾਅੁਣ ਹਿਤ, ਭਾ ਕਸ਼ਟ ਮਹਾਨਾ।
ਹਮ ਲਗਿ ਆਵਹਿਗੇ ਦੁਸ਼ਟ, ਇਹ ਬਾਤ ਨ ਨੀਕੀ।


੧ਵਰਤਦੇ ਹਨ।
੨ਦੁਖੀ ਹੋਇਆ।
੩ਵਿੰਗਾ ਵਾਲ ਨਹੀਣ ਹੋਵੇਗਾ।
੪ਚਿੰਤਾਤੁਰ।
੫ਭਾਵ ਗੁਰੂ ਅਰਜਨ ਨੇ।
੬ਦੁਖ ਦਿਜ਼ਤਾ (ਅ) ਵਾਧਾ ਕੀਤਾ।

Displaying Page 204 of 591 from Volume 3