Sri Gur Pratap Suraj Granth

Displaying Page 215 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੩੦

ਪੂਰਬ ਨਾਮ ਅਹੈ ਜਿਸ ਲਹਿਂਾ।
ਅਬਿ ਅੰਗਦ ਹੀ ਤਿਸ ਕੋ ਕਹਿਂਾ।
ਨਾਮ ਆਨ ਅਪਨੋ ਧਰਵਾਯੋ।
ਕਿਤ ਕਿਤ ਤੇ ਨਰ ਹੈ ਸਮੁਦਾਯੋ ॥੩੨॥
ਟੇਕਹਿਣ ਮਸਤਕ ਹੋਤਿ ਅਨੀਤੀ।
ਨਹੀਣ ਸਾਧ, ਪੁਨ ਗ੍ਰਿਹਸਤੀ ਰੀਤੀ।
ਕਰਹਿ ਪੁਜਾਵਨਿ ਲੋਕਨ ਪਾਸ।
ਬੈਠਹਿ ਗੁਰਤਾ੧ ਧਰਹਿ ਪ੍ਰਕਾਸ਼ ॥੩੩॥
ਜੇ ਅਸ ਪਦਵੀ ਚਾਹਤਿ ਸੋਇ।
ਪਟ ਕਖਾਯ੨ ਸਾਧੂ ਸਮ ਹੋਇ।
ਨਿਜ ਕੁਟੰਬ ਤੇ ਹੋਇ ਨਿਰਾਲਾ।
ਲੇ ਅਲਬ ਕਿਹਿ ਪੰਥ੩ ਬਿਸਾਲਾ ॥੩੪॥
ਕਰਹਿ ਪੁਜਾਵਨ ਪੁਨ ਸਭਿ ਮਾਂਹਿ।
ਤਅੁ ਬਿਪਰੀਤਿ ਨਹੀਣ ਹੁਇ ਤਾਂਹਿ।
ਪੁਜ਼ਤ੍ਰ ਭਾਰਜਾ ਮਹਿਣ ਇਹ ਰਹੇ।
ਕਥੰ੪ ਪੁਜਾਵਨ ਨਰ ਤੇ ਲਹੈ ॥੩੫॥
ਤੁਮ ਭੀ ਰਿਦੇ ਬਿਚਾਰੋ ਬਾਤਿ।
ਹੋਤਿ ਕਿ ਨਹੀਣ ਏਹੁ ਅੁਤਪਾਤਿ੫।
ਤੁਮ ਤੋ ਨਹੀਣ ਮਾਨਤੇ ਤਾਂਹਿ।
ਇਹ ਨੀਕੇ ਮੈਣ ਜਾਨਤਿ ਆਹਿ ॥੩੬॥
ਤਅੂ ਪਿਖਹੁ ਤੁਮ ਤਿਸ ਕੇ+ ਬਾਸਿ੬।
ਭਯੋ ਕਸ਼ਟ ਸਭਿ ਕੋ ਸੁ ਪ੍ਰਕਾਸ਼੭।
ਅਬਿ ਅੁਪਚਾਰ ਕਰਹੁ ਤਿਸ ਕੇਰਾ।
ਤਬਹੂੰ ਬਰਖੈ ਮੇਘ ਬਡੇਰਾ ॥੩੭॥
ਸਭਿ ਮਿਲ ਜਾਵਹੁ ਅਬਿ ਅੁਸ ਪਾਸਿ।


੧ਭਾਵ ਗੁਰਿਆਈ ਦੀ ਗਜ਼ਦੀ ਤੇ।
੨ਕਜ਼ਪੜੇ ਭਗਵੇ (ਪਹਿਨ ਕੇ)।
੩ਕਿਸੇ ਭੇਖ ਦਾ।
੪ਕਿਅੁਣ।
੫ਅੁਪਜ਼ਦ੍ਰਵ।
+ਪਾ:-ਤੇ।
੬ਵਜ਼ਸਂੇ ਕਰਕੇ।
੭ਪ੍ਰਗਟ।

Displaying Page 215 of 626 from Volume 1