Sri Gur Pratap Suraj Granth

Displaying Page 218 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੩੩

ਸਗਰੋ ਗ੍ਰਾਮ ਚਿੰਤ ਕੋ ਹਰੇ ॥੬॥
ਇਮਿ ਮਨ ਜਾਨਹੁ ਨਿਕਸਿ ਸਿਧਾਰੋ।
ਨਹੀਣ ਘਟੀ੧ ਅਬਿ ਰਹਨਿ ਤੁਮਾਰੋ।
ਕਰਹੁ ਅੁਤਾਇਲ ਵਸਤੁ ਸਮ੍ਹਾਰੋ।
ਰਹੈ ਸ਼ੇ ਧਰਿ ਜਾਹੁ ਅਗਾਰੋ੨ ॥੭॥
ਪੁਨ ਅਪਨੀ ਲੇ ਗਮਨਹੁ ਸਾਰੀ।
ਚਲੇ ਜਾਹੁ ਨਹਿਣ ਕਰਹੁ ਅਵਾਰੀ੩।
ਗ੍ਰਾਮਾਧੀਸ ਗ੍ਰਾਮ ਨਰ ਸਾਰਨ੪।
ਮਤੋ ਏਕ ਹੈ ਵਹਿਰ ਨਿਕਾਰਨਿ ॥੮॥
ਕੋਇ ਨ ਪਜ਼ਖ ਤੁਮਾਰੋ ਕਰਿਹੀ।
ਜਿਸ ਤੇ ਰਹਹੁ ਧੀਰ ਅੁਰ ਧਰਿਹੀ।
ਬਡ ਬੁਧਿਵੰਤ ਤਪਾ ਜੀ ਕਹੋ।
-ਤਿਸ ਕੋ ਬਸੇ ਤੁਮਨ ਦੁਖ ਸਹੋ੫- ॥੯॥
ਕਰੀ ਗ੍ਰਾਮ ਪਰ ਕ੍ਰਿਪਾ ਬਡੇਰਿ।
ਜਤਨ ਬਤਾਯੋ ਬਰਖਾ ਕੇਰਿ।
ਨਈ ਰੀਤਿ ਤੁਮ ਨੇ ਇਹੁ ਧਰੀ।
ਨਹਿਣ ਗ੍ਰਹਸਤੀ, ਨ ਫਕੀਰੀ ਕਰੀ ॥੧੦॥
ਇਸੀ ਦੋਸ਼ ਤੇ ਘਨ ਨਹਿਣ ਆਵੈ।
ਕ੍ਰਿਖੀ ਸ਼ੁਸ਼ਕ, ਨੀਰ ਨੇ ਬਾਰਖਾਵੈ।
ਪੰਚਾਇਤ ਪਤਿ ਹੈ ਇਸ ਗ੍ਰਾਮ।
ਸੋ ਸਭਿ ਕਹਿਣ, ਨਿਕਸਹੁ ਤਜਿ ਧਾਮ ॥੧੧॥
ਸੁਨਿ ਕੈ ਸ਼੍ਰੀ ਗੁਰ ਅੰਗਦ ਕਹੋ।
ਬਾਸ ਹਮਾਰ ਕਾਲ ਚਿਰ੬ ਰਹੋ।
ਨਿਤਿ ਬਰਖਾ ਬਰਖਤਿ ਕ੍ਰਿਖਿ ਹੋਈ।
ਹਮਰੋ ਦੋਸ਼ ਕਹੈ ਕਿਮਿ ਕੋਈ? ॥੧੨॥
ਪੁਰਸ਼ਨ ਕੇ ਕਰਮਨ ਅਨੁਸਾਰ।
ਸੁਖ ਦੁਖ ਅੁਪਜਤਿ ਬਾਰੰਬਾਰ।


੧ਘੜੀ ਤਕ।
੨ਬਾਕੀ ਵਸਤਾਂ (ਕਿਸੇ) ਘਰ ਧਰ ਜਾਓ।
੩ਦੇਰੀ।
੪ਗ੍ਰਾਮ ਪਤੀ, ਨਬਰਦਾਰਾਣ ਦਾ ਤੇ ਪਿੰਡ ਦੇ ਲੋਕਾਣ ਸਾਰਿਆਣ ਦਾ।
੫ਭਾਵ ਗੁਰੂ ਅੰਗਦ ਦੇ ਏਥੇ ਵਸਂ ਨਾਲ ਤੁਸਾਂ ਦੁਖ ਪਾਇਆ ਹੈ।
੬ਚਿਰ ਕਾਲ ਦਾ।

Displaying Page 218 of 626 from Volume 1