Sri Gur Pratap Suraj Granth

Displaying Page 225 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੨੩੮

੨੭. ।ਜਹਾਂਗੀਰ ਨੇ ਪ੍ਰਿਥੀਏ ਲ਼ ਪਿੰਡ ਦਿਜ਼ਤਾ। ਕੋਠਾ ਬਨਾਯਾ॥
੨੬ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੨੮
ਦੋਹਰਾ: ਬਹੁ ਬਿਚਾਰਿ ਹਗ਼ਰਤ ਕਰੋ, ਸਿਮਰੀ ਪੂਰਬ ਬਾਤ।
ਸੁਨੋ ਹੁਤੋ ਕਿਸ ਪਾਸ ਤੇ, ਸ਼੍ਰੀ ਗੁਰ ਕੇਰ ਬ੍ਰਿਤਾਂਤ ॥੧॥
ਸੈਯਾ ਛੰਦ: -ਰਾਮਦਾਸ ਸ਼੍ਰੀ ਸਤਿਗੁਰ ਪੂਰਨ
ਗਾਦੀ ਪਰ ਲਘੁ ਸੁਤ ਬੈਠਾਇ।
ਆਪ ਸਮਾਇ ਗਏ ਸਚਖੰਡ ਸੁ
ਬਡ ਸੁਤ ਪਰ ਨ ਪ੍ਰਸੰਨ ਰਹਾਇ।
ਸੇਵਾ ਕਰੀ ਨ, ਯਾਂ ਤੇ ਛੂਛੋ,
ਗੁਰਤਾ ਦਈ ਨ ਸਭਿ ਸੁਖਦਾਇ-।
ਸੋ ਸਿਮਰਨ ਕਰਿ ਜਹਾਂਗੀਰ ਅੁਰ
ਬੋਲੋ ਸਭਿ ਸੋਣ ਦੀਨਿ ਸੁਨਾਇ ॥੨॥
ਸ਼੍ਰੀ ਨਾਨਕ ਘਰ ਕੇ ਹਮ ਸੇਵਕ
ਕਿਮ ਸਾਮੀ ਕੋ ਕਰਿ ਹੈਣ ਨਾਇ।
ਸ਼੍ਰੀ ਸਤਿਗੁਰ ਹੀ ਕਰਹਿ ਨਿਬੇਰਨਿ
ਇਹੀ ਭਾਵਨਾ ਰਿਦੈ ਬਸਾਇ।
ਘਟਿ ਘਟਿ ਮਹਿ ਸਭਿ ਅੰਤਰਿਜਾਮੀ,
ਸੁਨਹਿ ਪੁਕਾਰ, ਨ ਬਿਰਥੀ ਜਾਇ।
ਸ਼੍ਰੀ ਗੁਰ ਰਾਮਦਾਸ ਨੇ ਆਪਹਿ
ਲਖਿ ਲਾਯਕ ਲਘੁ ਸੁਤ ਬੈਠਾਇ ॥੩॥
ਤਿਨ ਕੀ ਕਰੀ ਨ ਮੇਟਹਿ ਹਮ ਕਿਮ੧
ਜਿਮ ਜੀਵਤਿ ਹੀ ਗਏ ਨਿਬੇਰ।
ਗੁਰਤਾ ਅੁਚਿਤ ਤੋਹਿ ਕੋ ਦੇਖਤਿ
ਦੇਤਿ ਭਲੇ, ਨ ਹੁਤੋ ਕੁਛ ਬੈਰ।
ਕਰਿ ਸੰਤੋਖ ਨਮ੍ਰਿ ਚਿਤ ਹੋਵਹੁ
ਅੁਚਿਤ ਤੁਮਹੁ ਤਿਹ੨ ਲਾਗਹੁ ਪੈਰ।
ਗੁਨ ਮਹਿ ਬਡੋ, ਬਡੋ ਸੋ ਜਾਨੋ,
ਲਘੁ ਗੁਣ ਮਹਿ ਤਿਹ ਲਘੁ ਹੀ ਹੇਰ ॥੪॥
ਗਜ ਦੀਰਘ ਲਘੁ ਸ਼ੇਰ ਹੇਰੀਯਤਿ,
ਮ੍ਰਿਗਪਤਿ ਨਾਮ ਅਧਿਕ ਗੁਨ ਜਾਨਿ੧।


੧ਕਿਵੇਣ ਬੀ।
੨ਭਾਵ ਗੁਰੂ ਅਰਜਨ ਜੀ ਦੇ।

Displaying Page 225 of 591 from Volume 3