Sri Gur Pratap Suraj Granth

Displaying Page 227 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੪੨

ਦਿਵਸ ਰਹੋ ਥੋਰੋ ਰਵਿ ਜਾਇ੧।
ਯਾਂ ਤੇ ਤੂਰਣ ਕਰਹੁ ਅੁਪਾਇ ॥੨੬॥
ਰਵਿ ਅਸਤਨ ਤੇ੨ ਪੂਰਬ ਕਾਲ।
ਜਹਿਣ ਜਹਿਣ ਤਪਾ ਜਾਇ ਦਰਹਾਲ੩।
ਤਹਿਣ ਤਹਿਣ ਘਨ ਜਲ ਕੋ ਬਰਖਾਵੈ।
ਭਰਹਿਣ ਖੇਤ, ਬਹੁ ਅੰਨ ਪਕਾਵੈ ॥੨੭॥
ਬਹੁ ਕਿਦਾਰ ਹੈਣ ਦਿਨ ਰਹਿ ਥੋਰਾ।
ਲੇ ਗਮਨਹੁ ਨਿਜ ਨਿਜ ਦਿਸ਼ ਓਰਾ।
ਅੰਗ ਪ੍ਰਤੰਗ੪ ਜਹਾਂ ਲਗ ਜਾਇ।
ਤਹਿਣ ਲਗ ਧਾਇ ਮੇਘ ਬਰਖਾਇ ॥੨੮॥
ਨਿਕਸਹਿ ਜਬਹਿ ਤਪਾ ਨਿਜ ਡੇਰੇ।
ਤੌ ਘਨ ਹੋਇ, ਪਤਾ ਲਿਹੁ ਹੇਰੇ੫।
ਪਹੁਣਚਹਿ ਜਬਹਿ ਕਿਦਾਰ ਮਹਿਣ ਜਾਇ।
ਤਬਿ ਦੇਖਹੁ ਘਨ ਜਲ ਬਰਖਾਇ ॥੨੯॥
ਇਮਿ ਸੁਨਿ ਸਭਿ ਕੇ ਜਾਗੋ ਚਾਅੁ।
ਕਹਤਿ ਭਏ ਲਿਹੁ ਇਹ ਪਤੀਆਅੁ੬।
ਗਮਨੇ ਰਾਹਕ ਸਭਿ ਮਿਲਿ ਤਹਾਂ।
ਸਥਿਤ ਤਪਾ ਗਾਦੀ ਪਰ ਜਹਾਂ ॥੩੦॥
ਗਰਬ ਹਰਖ ਮਹਿਣ ਫੂਲੋ ਬੈਸਾ।
ਤੇਜ ਤਰੇ ਪੈ ਅੁਫਨੋ ਜੈਸਾ੭*।
ਕ੍ਰਿਖਿਕਰਿ ਬ੍ਰਿੰਦ ਜਾਇ ਕਰਿ ਕਹੋ।
ਸੁਨਹੁ ਤਪਾ ਜੀ! ਨਹਿਣ ਘਨ ਲਹੋ ॥੩੧॥
ਅਬਹਿ ਆਪ ਕਰੁਨਾ ਕੋ ਧਾਰਿ।
ਅੁਠਿ ਕਰਿ ਪਾਵਹੁ ਚਰਨ ਕਿਦਾਰ।


੧ਭਾਵ ਡੁਜ਼ਬਣ ਵਿਚ।
੨ਡੁਜ਼ਬਣ ਤੋਣ।
੩ਛੇਤੀ।
੪(ਅੁਸ ਦਾ) ਅੰਗ ਯਾਂ ਹਰੇਕ ਅੰਗ ਭਾਵ ਕੋਈ ਅੰਗ।
੫ਪਰਤਾਵਾ ਦੇਖ ਲੈਂਾ।
੬ਪਰਤਿਆ ਲਓ।
੭ਜਿਵੇਣ ਹੇਠਾਂ ਅਜ਼ਗ (ਹੋਵੇ ਤੇ) ਦੁਜ਼ਧ ਅੁਜ਼ਪਰ ਲ਼ ਫੁਲ ਕੇ ਚੜ੍ਹ ਆਅੁਣਦਾ ਹੈ।
(ਅੁਫਨਨਾ = ਸੇਕ ਨਾਲ ਫੇਨ ਸਮੇਤ ਅੁਜ਼ਪਰ ਲ਼ ਅੁਠਂਾ)।
*ਪਾ:-ਤੇਜ ਤੁਰੇ ਪੈ ਅੁਫਨੋ ਜੈਸਾ =
ਜਿਵੇਣ ਤਿਜ਼ਖੇ ਘੋੜੇ ਅੁਜ਼ਤੇ ਕੋਈ ਅੁਛਲਦਾ ਹੈ।

Displaying Page 227 of 626 from Volume 1