Sri Gur Pratap Suraj Granth

Displaying Page 234 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੪੭

੩੨. ।ਵਕੀਲ ਵਾਪਸ ਗਿਆ॥
੩੧ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੩੩
ਦੋਹਰਾ: ਨਦ ਚੰਦ ਕਰ ਬੰਦਿ ਕਹਿ,
ਭੀਮਚੰਦ ਸੈਲਿਦ।
ਪਠੋ ਸੁ ਅਬਹਿ ਹਕਾਰੀਏ,
ਦਰਸਹਿ ਪਦ ਅਰਬਿੰਦ ॥੧॥
ਚੌਪਈ: ਲੇ ਸ਼੍ਰੀ ਗੁਰ ਤੇ ਹੁਕਮ ਪਠਾਯੋ।
ਸੁਨਿ ਵਕੀਲ ਸੋ ਤਤਛਿਨ ਆਯੋ।
ਸਭਾ ਮਝਾਰ ਪ੍ਰਵੇਸ਼ੋ ਆਈ।
ਧਰਿ ਅਕੋਰ ਕੋ ਗ੍ਰੀਵ ਨਿਵਾਈ ॥੨॥
ਜਹਾਂ ਮੇਵਰੇ ਥਾਨ ਬਤਾਯੋ।
ਬੈਠੋ ਤ੍ਰਸਤਿ ਅੰਗ ਸੁਕਚਾਯੋ੧।
ਦੀਹ ਪ੍ਰਤਾਪ ਦਿਖਤਿ ਪ੍ਰਭੁ ਕੇਰੋ।
ਜਥਾ ਇੰਦ੍ਰਾਸਂ ਇੰਦ੍ਰ ਸੁ ਹੇਰੋ੨ ॥੩॥
ਹਾਥ ਬੰਦਿ ਕਰਿ ਅਰਗ਼ ਗੁਗ਼ਾਰੀ।
ਕਰੀ ਨਮੋ ਨ੍ਰਿਪ ਆਪ ਅਗਾਰੀ।
ਕਦਮ ਪਦਮ ਪਰ ਸਿਰ ਨਿਜ ਰਾਖਾ।
ਦਾਸਨ ਦਾਸ ਹੋਨਿ ਅਭਿਲਾਖਾ ॥੪॥
ਫੁਰਮਾਯੋ ਸ਼੍ਰੀ ਮੁਖ ਅਰਬਿੰਦੰ।
ਭੀਮਚੰਦ ਮਨੁਜੇਣਦ੍ਰ੩ ਬਿਲਦੰ।
ਕੁਸ਼ਲ ਸਮੇਤ ਕਹਾਂ ਅਬਿ ਥਿਰੋ?
ਇਤ ਤੇ ਜਾਇ ਗਮਨ ਕਿਤ ਕਰੋ? ॥੫॥
ਕਹੁ ਕਾਰਨ ਤੂੰ ਨਿਜ ਆਗਵਨੂ।
ਪਠੋ ਹੋਇ ਨ੍ਰਿਪ ਕਾਰਜ ਕਵਨੂ?
ਸੁਨਤਿ ਦੂਤ ਨੇ ਕੁਸ਼ਲ ਜਨਾਈ।
ਜਬਿ ਕੋ ਦਰਸ ਕੀਨਿ ਗਿਰਰਾਈ ॥੬॥
ਤਬਿ ਕੇ ਗੁਨ ਗਨ ਰਾਵਰ ਕੇਰੇ।
ਬਰਨਤਿ ਹੈ ਸਭਿ ਨਿਕਟ ਬਡੇਰੇ੪।


੧ਡਰਦਾ ਅੰਗ ਸੰਕੋਚ ਕੇ ਬੈਠਾ।
੨ਜਿਵੇਣ ਇੰਦ੍ਰ ਦੇ ਸਿੰਘਾਸਨ ਤੇ ਇੰਦ੍ਰ ਸ਼ੋਭਦਾ ਹੈ।
੩ਰਾਜਾ।
੪ਵਡੇ (ਗੁਣ)।
(ਅ) ਵਡਿਆਣ ਪਾਸ।

Displaying Page 234 of 372 from Volume 13