Sri Gur Pratap Suraj Granth

Displaying Page 234 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੨੪੭

੩੪. ।ਔਰੰਗਗ਼ੇਬ ਦੀ ਸਤਿਗੁਰਾਣ ਲ਼ ਚਿਜ਼ਠੀ॥
੩੩ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੩੫
ਦੋਹਰਾ: ਮਿਲਿ ਸੂਬੇ ਅੁਮਰਾਵ ਜੇ,
ਬਹੁਰ ਮੁਲਾਨੇ ਬ੍ਰਿੰਦ।
ਨੌਰੰਗ ਕੋ ਸਮੁਝਾਵਹੀਣ,
ਗੁਰ ਦਿਸ਼ਿ ਦ੍ਰੋਹਿ ਬਿਲਦ ॥੧॥
ਚੌਪਈ: ਦਾਰਸ਼ਕੋਹ ਸਹਾਇਕ ਭਏ।
ਮਿਲੇ ਪਰਸਪਰ ਪ੍ਰੀਤੀ ਕਿਏ।
ਜਿਮ ਭ੍ਰਾਤਾ ਭਾ ਸ਼ਜ਼ਤ੍ਰ ਹਮਾਰੋ।
ਤਥਾ ਗੁਰ ਹਰਿਰਾਇ ਬਿਚਾਰੋ ॥੨॥
ਸੁਨਿ ਔਰੰਗ ਅੁਰ ਬਿਖੈ ਰਿਸਾਯੋ।
ਮਕਰ ਫਰੇਬਨਿ ਕੋ੧ ਲਿਖਵਾਯੋ।
ਕੇਤਿਕ ਅੁਪਾਲਭ ਇਸ ਭਾਏ।
ਘਰ ਸ਼੍ਰੀ ਨਾਨਕ ਫਕਰ ਸਦਾਏ ॥੩॥
ਸਭਿ ਕੋ ਦੇਖੈਣ ਏਕ ਸਮਾਨੇ।
ਮਿਜ਼ਤ੍ਰ ਸ਼ਜ਼ਤ੍ਰ ਕਿਸਹੂੰ ਨਹਿ ਜਾਨੇ।
ਦਾਰਾ ਕੀ ਤੁਮ ਕਰੀ ਹਿਮਾਇਤ।
ਸਲਤਨ ਦੀਨਸਿ ਦੇਸ਼ ਵਲਾਇਤ ॥੪॥
ਸੋ ਮੈਣ ਪਕਰਿ ਦਿਯੋ ਮਰਿਵਾਇ।
ਕਛੂਨ ਤੁਮਾਰੀ ਭਈ ਸਹਾਇ।
ਭਈ ਸੁ ਭਈ ਬੀਤ ਸਭਿ ਗਈ।
ਅਬਿ ਮਨ ਕਰਹੁ ਸਫਾਈ ਨਈ ॥੫॥
ਹਮ ਸੋਣ ਮਿਲਹੁ ਆਨਿ ਅਬਿ ਆਪ।
ਸਥਿਰ ਤਖਤ ਪਰ ਸਹਿਤ ਪ੍ਰਤਾਪ।
ਮਿਲਿਬੇ ਕੀ ਬਹੁ ਮੁਝ ਕੋ ਲਾਲਸ।
ਤੁਮ ਭੀ ਆਵਹੁ ਕਰਹੁ ਨ ਆਲਸ ॥੬॥
ਲਿਖੋ ਸ਼ੌਕਨਾਮਾ ਇਸ ਰੀਤਿ।
ਅਤਿ ਮਤਿਮੰਦ ਕਪਟ ਧਰਿ ਚੀਤ।
ਸਨੇ ਸਨੇ ਸਤਿਗੁਰ ਢਿਗ ਆਯੋ।
ਪਠਿ ਕਰਿ ਸਗਲ ਪ੍ਰਸੰਗ ਸੁਨਾਯੋ ॥੭॥
ਸ਼੍ਰੀ ਅੰਤਰਜਾਮੀ ਸਭਿ ਜਾਨੀ।


੧ਮਕਰ ਤੇ ਫਰੇਬ (ਦੀ ਚਿਜ਼ਠੀ)।

Displaying Page 234 of 412 from Volume 9