Sri Gur Pratap Suraj Granth

Displaying Page 240 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੨੫੨

੨੭. ।ਸੁਖਮਨੀ ਤੇ ਜਪ ਮਹਿਮਾ॥
੨੬ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੨੮
ਦੋਹਰਾ: *ਇਕ ਦਿਨ ਗੁਰ ਕਹਿ ਸਭਾ ਮਹਿ, ਸ਼੍ਰੀ ਅਰਜਨ ਕੀ ਰਹਿਤ।
ਕਲਿ੧ ਮਹਿਮਾ ਸੁਖਮਨੀ ਬਹੁ, ਜਪੁਜੀ ਮਹਿਮਾਂ ਮਹਿਤ ॥੧॥
ਜਿਨ ਕੇ ਸੇਵਨ ਤੇ ਮਿਟੈਣ, ਬਿਘਨ ਕਲੁਖ ਸਮੁਦਾਇ।
ਨਿਤ ਪਾਠ+ ਚਿਤ ਪ੍ਰੀਤ ਤੇ, ਅੰਤ ਭਲੀ ਗਤ ਪਾਇ ॥੨॥
ਸੁਨਿ ਕਰਿ ਤਬਿ ਨਦਲਾਲ ਇਕ, ਪੰਡਤ ਪਿੰਡੀ ਲਾਲ।
ਦੋਨਹੁ ਬੂਝਨਿ ਲਗੇ ਸ਼ੁਭ, ਮਹਿਮਾ ਜਥਾ ਬਿਸਾਲ ॥੩॥
ਸ਼੍ਰੀ ਅਰਜਨ ਜੀ ਰਚੀ ਏ੨, ਸ਼੍ਰੀ ਨਾਨਕ ਜਪੁ ਕੀਨਾ।
ਸ਼੍ਰੀ ਮੁਖ ਤੇ ਬਰਨਹੁ ਅਬੈ, ਜਥਾ ਮਹਾਤਮ ਪੀਨ ॥੪॥
ਚੌਪਈ: ਇਤਨੇ ਬਿਖੈ ਨਦ ਸਿੰਘ ਕਹਿਯੋ।
ਮਹਾਰਾਜ ਮੈਣ ਅਚਰਜ ਲਹਿਯੋ।
ਬਿਚ ਸਰਾਇ ਕੇ ਇਕ ਸਿਖ ਹੇਰਾ।
ਤਿਸ ਮਹਿ ਪ੍ਰਵਿਸ਼ੋ ਪ੍ਰੇਤ ਬਡੇਰਾ ॥੫॥
ਇਤਨੋ ਈ ਪ੍ਰਸਤਾਵ ਚਲਾਏ੩।
ਕਵੀ ਗੁਨੀ ਗਨ ਗੁਰ ਢਿਗ ਆਏ।
ਪਠਨਿ ਸੁਨਨਿ ਕੋ ਪਰਚਾ ਜੋਇ।
ਜਿਨ ਕੇ ਸੰਗ ਕਰੈਣ ਰਸ ਸੋਣਇ੪ ॥੬॥
ਬਿਧੀਚੰਦ, ਪੰਡਤ ਬ੍ਰਿਜਲਾਲ।
ਖਾਨਚੰਦ, ਅਰੁ ਚੰਦ ਨਿਹਾਲ।
ਮਾਨਦਾਸ ਬੈਰਾਗੀ ਜੇਵ।
ਸੈਨਾਪਤਿ, ਪੰਡਤਿ ਸੁਖਦੇਵ ॥੭॥
ਆਲਮਸ਼ਾਹ++, ਮਦਨ ਗਿਰ ਆਯੋ।

*ਸੌ ਸਾਖੀ ਦੀ ੮੯ਵੀਣ ਸਾਖੀ ਚਜ਼ਲੀ।
੧ਕਲਜੁਗ ਵਿਚ।
+ਪਾ:-ਪਾਠ ਕਹਿ।
੨ਭਾਵ ਸੁਖਮਨੀ।
੩ਇਤਨਾ ਪ੍ਰਸੰਗ ਚਲ ਹੀ ਰਿਹਾ ਸੀ ਕਿ........।
੪ਜਿਨ੍ਹਾਂ ਨਾਲ ਗੁਰੂ ਜੀ ਮਿਲਕੇ ਰਸ ਨਾਲ (ਚਰਚਾ) ਕਰਦੇ ਹੁੰਦੇ ਸਨ।
++ਸ਼ਿਵ ਸਿੰਘ ਸਰੋਜ ਤੇ ਹਿੰਦੀ ਸ਼ਬਦ ਸਾਗਰ ਕੋਸ਼ ਤੇ ਹਿੰਦੀ ਅਜ਼ਖਰਾਣ ਵਿਚ ਲਿਖੇ ਮਾਧਵਾਨਲ ਕਾਮ ਕੰਦਲਾ
ਦੇ ਅੰਤਲੇ ਦੋਹੇ ਤੋਣ ਬੀ ਸਹੀ ਹੋ ਗਿਆ ਹੈ ਕਿ ਇਹ ਕਵੀ ਦਸਮ ਗੁਰੂ ਜੀ ਦੇ ਸਮੇਣ ਹੋਇਆ ਹੈ। ੯੯੧ ਹਿ:
ਸੰਮਤ ਇਸ ਦੇ ਦੀਬਾਚੇ ਵਿਚ ਦਿਤਾ ਜੋਧ ਕਵੀ ਸੰਸਕ੍ਰਿਤ ਦੇ ਲੇਖ ਦਾ ਸੰਮਤ ਹੈ। ਜੋਧ ਨੇ ਰਾਗਮਾਲਾ ਨਹੀਣ
ਦਿਜ਼ਤੀ। ਗੁਰਦਰਬਾਰੀ ਹੋਣ ਕਰਕੇ ਆਲਮ ਨੇ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਤੋਣ ਲੈ ਕੇ ਆਪਣੇ ਤਰਜਮੇ
ਵਿਚ ਦਿਤੀ ਹੈ। ਦੇਖੋ ਸ੍ਰੀ ਗੁਰ ਗ੍ਰੰਥ ਕੋਸ਼ ਦੀ ਅੰਤਕਾ ਪੁਨਾ ਦੇਖੋ ਪਿਛੇ ਰਾਸ ੩ ਅੰਸੂ ੪੮ ਅੰਕ ੪੧ ਦੀ
ਹੇਠਲੀ ਟੂਕ।

Displaying Page 240 of 498 from Volume 17