Sri Gur Pratap Suraj Granth

Displaying Page 242 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੨੫੫

੩੫. ।ਔਰੰਗਗ਼ੇਬ ਦਾ ਦੂਤ ਸਤਿਗੁਰੂ ਜੀ ਪਾਸ ਆਯਾ॥
੩੪ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੩੬
ਦੋਹਰਾ: ਸੁਨੋ ਸਕਲ ਤਿਨ ਕੋ੧* ਕਹੋ,
ਨੌਰੰਗ ਸਹਿਤ ਪ੍ਰਮਾਦ੨।
ਤਿਨ ਕੀ ਅਕਲ ਸਰਾਹਿ ਕੈ,
ਰਿਦੈ ਮਹਿਦ ਅਹਿਲਾਦ ॥੧॥
ਚੌਪਈ: ਤਤਛਿਨ ਲਿਖਵਾਇਵ ਪਰਵਾਨਾ।
ਰਾਮ ਦਾਸ ਕੇ ਤੁਮ ਬਡ ਥਾਨਾ।
ਮਾਨਹਿ ਜੁਗ ਸਗਰੇ ਗੁਰ ਲਹੈਣ।
-ਅਗ਼ਮਤ ਧਨੀ- ਲੋਕ ਸਭਿ ਕਹੈਣ ॥੨॥
ਆਵਤ ਰਹੇ ਹਮੇਸ਼ ਹਮਾਰੇ।
ਮਿਲੇ ਬੋਲਨੋਣ* ਭਲੀ ਪ੍ਰਕਾਰੇ।
ਮਿਹਰਬਾਨਗੀ ਅਬਿ ਭੀ ਕਰੀਅਹਿ।
ਦਰਸ਼ਨ ਦਿਹੁ ਸੰਸੈ ਸਭਿ ਹਰੀਅਹਿ ॥੩॥
ਮੋ ਕਹੁ ਅਗ਼ਮਤ ਆਇ ਦਿਖਾਵਹੁ।
ਮਗ ਖੁਦਾਇ ਕੇ ਬਾਕ ਸੁਨਾਵਹੁ।
ਇਜ਼ਤਾਦਿਕ ਲਿਖਿ ਕਰਿ ਪਰਵਾਨਾ।
ਬਿਨੈ ਸਹਿਤ ਅਰੁ ਨਿਜ ਬਲਨਾਨਾ ॥੪॥
ਦੇ ਕਰਿ ਦੂਤ ਪਠੋ ਤਤਕਾਲਾ।
ਦੇਰ ਨ ਕਰਹੁ ਲਾਅੁ ਦਰਹਾਲਾ੩।
ਦਿਜ਼ਲੀ ਪੁਰਿ ਤੇ ਕੀਨਿ ਪਯਾਨਾ।
ਸਤਿਗੁਰ ਕੋ ਘਰ ਜਿਸ ਪੁਰਿ ਜਾਨਾ ॥੫॥
ਤੂਰਨ ਗਮਨੋ ਮਾਰਗ ਸਾਰਾ।
ਕ੍ਰਮ ਕ੍ਰਮ ਅੁਲਘਿ ਗਯੋ ਹਿਤ ਧਾਰਾ।
ਰੋਪਰ ਪੁਰਿ ਤੇ ਚਲਿ ਅਗਵਾਇ।
ਕੀਰਤਪੁਰਿ ਪਹੁਚੋ ਤਬਿ ਜਾਇ ॥੬॥
ਤਹਾਂ ਪਹੁਚਿ ਤਿਨ ਕੀਨਸਿ ਡੇਰਾ।
ਸ਼੍ਰੀ ਸਤਿਗੁਰ ਜਹਿ ਕਰਤਿ ਬਸੇਰਾ।


੧ਭਾਵ ਸ਼ਰਈ ਕਾਗ਼ੀ ਆਦਿਕਾਣ ਦਾ।
*ਪਾ:-ਸੁਨੋ ਸ਼ਰੀਅਤ ਕੋ।
੨ਭ੍ਰਮਚਿਤੀ ਨਾਲ।
*ਪਾ:-ਮਿਲਬੋ ਕੋ ਸਦ।
੩ਛੇਤੀ।

Displaying Page 242 of 412 from Volume 9