Sri Gur Pratap Suraj Granth

Displaying Page 243 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੨੫੬

੩੪. ।ਚੰਦੂ ਗ੍ਰਹ ਕਸ਼ਟ। ਤਪਤ ਨੀਰ॥
੩੩ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੩੫
ਦੋਹਰਾ: ਨਿਸਾ ਬਿਤੀ ਪੁਨ ਪ੍ਰਾਤ ਭੀ, ਸ਼ਾਹੁ ਬਾਕ ਕਹਿ ਦੀਨ।
ਬਜੇ ਨਗਾਰੇ ਕੂਚ ਕੇ, ਸੁਧਿ ਸਭਿਹੂੰ ਸੁਨਿ ਲੀਨਿ ॥੧॥
ਚੌਪਈ: ਹਗ਼ਰਤਿ ਜਬਿ ਤਿਆਰ ਹੁਇ ਗਯੋ।
ਚੰਦੂ ਅਘੀ ਮੇਲਿ ਤਬਿ ਕਿਯੋ।
ਦਿਹੁ ਪ੍ਰਵਾਨਗੀ੧ ਮੁਝ ਕੋ ਆਪੂ।
ਦਿਨ ਚਾਰਿਕ ਮਹਿ ਕਰਿਵ ਮਿਲਾਪੂ ॥੨॥
ਕਛੂ ਮਾਮਲੇ ਕੀ ਰਹਿ ਕਾਰਿ।
ਇਕ ਸੰਮਤ ਕੀ ਕਰਨਿ ਸੰਭਾਰਿ।
ਨਵੀ ਸਿੰਦ ਲਾਗੇ ਸਮੁਦਾਇ।
ਜਮਾਂ ਖਰਚ ਕੋ ਸਭਿ ਸਮੁਝਾਇ ॥੩॥
ਕਰਿ ਫਰੇਬ ਕੋ ਛੋਰੋ ਸਾਥ।
ਸ਼ਾਹੁ ਨ ਚਿਤਵੀ ਪੁਨ ਗੁਰ ਗਾਥ।
ਬਹੁ ਧੰਧੇ ਗਨ ਭੋਗਨਿ ਬਿਸੈ੨।
ਬਹੁਰ ਚਲੋ ਚਢਿ ਕਾ ਸੁਧਿ ਤਿਸੈ ॥੪॥
ਪੂਰਬ ਭੀ ਕਬਿ ਗੁਰੂ ਪ੍ਰਸੰਗ।
ਕੋਇ ਨ ਕਰਤਿ ਸ਼ਾਹੁ ਕੇ ਸੰਗ।
ਸਿਮਰਿ ਦੈਸ਼ ਕੋ ਦੁਸ਼ਟ ਚਲਾਵੈ।
ਸੁਲਹੀ ਸੁਲਬੀ ਚੰਦੁ ਬਤਾਵੈ ॥੫॥
ਲੇਨਾ ਦੇਨਾ ਕਹਿ ਸੰਗ ਕੋਇ ਨ।
ਧਨ ਹੰਕਾਰੀ ਜਾਨਹਿ ਸੋਇ ਨ੩।
ਅਹੈਣ ਤੁਰਕ ਪੁਨ ਗ੍ਰਸੇ ਬਿਕਾਰਾ।
ਕਹਾਂ ਚਿਨਾਰੀ ਗੁਰੂ ਅੁਦਾਰਾ ॥੬॥
-ਨਹਿ ਪ੍ਰਸੰਗ ਚਲਿ- ਮਿਲੇ ਪਿਛਾਰੀ੪।
ਬਰਜਿ ਦਿਯੇ ਚੰਦੂ ਦੁਰਚਾਰੀ।
ਗਮਨਤਿ ਮਿਲੋ ਸਕਲ ਕੋ ਜਾਇ।
ਜੇ ਹਜੂਰ ਗੁਰ ਗਾਥ ਚਲਾਇ ॥੭॥


੧ਮਨਗ਼ੂਰੀ।
੨ਵਿਸ਼ਿਆਣ ਦੇ ਭੋਗਾਂ (ਵਿਚ ਖਚਤ)।
੩(ਗੁਰੂ ਜੀ ਦਾ) ਲੈਂ ਦੇਣ ਭਾਵ ਵਾਸਤਾ ਕਿਸੇ ਨਾਲ ਬੀ ਨਹੀਣ ਸੀ (ਅਤੇ) ਧਨ ਦਾ ਹੰਕਾਰੀ (ਹੋਰ
ਅਹਿਲਕਾਰ) ਸੋਇ (= ਗੁਰੂ ਜੀ ਲ਼) ਨਹੀਣ ਜਾਣਦੇ ਸਨ।
੪ਪਿਛੋਣ ਮਿਲਕੇ (ਲੋਕਾਣ ਲ਼ ਕਹਿ ਦਿਤਾ ਕਿ ਸ਼ਾਹ ਪਾਸ) ਗੁਰੂ ਜੀ ਦਾ ਪ੍ਰਸੰਗ ਕੋਈ ਨਾ ਚਲਾਵੇ।

Displaying Page 243 of 501 from Volume 4