Sri Gur Pratap Suraj Granth

Displaying Page 246 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੨੫੯

੨੯. ।ਬ੍ਰਾਹਮਣ ਸਿਜ਼ਖ ਹੋਯਾ। ਸ਼ਹਿਰ ਦੇ ਬਾਣੀਆਣ ਨੇ ਬੇਨਤੀ ਕੀਤਾ॥
੨੮ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੩੦
ਦੋਹਰਾ: ਸੁਨਿ ਕਰਿ ਬੋਲੋ ਬਿਜ਼ਪ੍ਰ ਤਬਿ, ਭਾਖਾ ਬਾਨੀ ਏਹਿ।
ਸੰਸਕ੍ਰਿਤ ਹਮ ਕਹੁ ਰੁਚਹਿ, ਪਠਹਿ ਸੁਨਹਿ ਧਰਿ ਨੇਹਿ ॥੧॥
ਹਾਕਲ ਛੰਦ: ਪਰਮਾਂ੧ ਕਰਹਿ ਤਿਸ ਕੇਰਾ।
ਕਜ਼ਲਾਂ ਸੁ ਦੇਤਿ ਅੁਚੇਰਾ।
ਸੁਰ ਬਾਨੀ ਜਾਨਹੁ ਸੋਈ।
ਪਠਿ ਬਿਜ਼ਦਾ ਲੇ ਸਭਿ ਕੋਈ੨ ॥੨॥
ਕਾ ਭਾਖਾ ਤੇ ਹੁਇ ਜਾਵੈ।
ਜਿਹ ਲੋਕ੩ ਨਹੀਣ ਮਨ ਲਾਵੈਣ।
ਕਿਮ ਕਰਿ ਹੈ ਸ਼ੁਭ ਗਤਿ ਏਹੀ?
ਜਿਸ ਬਿਖੈ ਜਗਤਿ ਨਹਿ ਕੇਹੀ ॥੩॥
ਸੁਨਿ ਬੋਲੇ ਗੁਰੂ ਪ੍ਰਬੀਨਾ।
ਬਿਨ ਭਾਖਾ ਸੰਸਕ੍ਰਿਤ* ਹੀਨਾ੪।
ਜਗਾਸੂ ਨਹਿਨ ਅੁਧਾਰੈ।
ਕਿਮ ਭਗਤ ਗਾਨ ਸਿਖ੫ ਧਾਰੈ ॥੪॥
ਜਬਿ ਪਠਹੁ ਸ਼ਲੋਕ ਅੁਚਾਰੀ੬।
ਨਹਿ ਸਮਝੈ ਕੋ ਨਰ ਨਾਰੀ।
ਬਿਚ ਭਾਖਾ ਅਰਥ ਬਖਾਨੇ।
ਤਬਿ ਸਭਿ ਅਜਾਨ ਭੀ ਜਾਨੇ ॥੫॥
ਬਿਨ ਭਾਖਾ ਸਰੋ ਨ ਕਾਮੂ।
ਅੁਪਦੇਸ਼ ਨ ਭਾ ਅਭਿਰਾਮੂ।
ਕਜ਼ਲਾਨ ਨ ਸਿਖ ਕੋ ਕੀਨਾ।
ਜਿਸ ਬਿਨਾ ਭਈ ਫਲ ਹੀਨਾ ॥੬॥
ਲਖਿ ਮੂਲ ਸੁ ਭਾਖਾ ਯਾਂ ਤੇ੭।
ਜਿਹ ਪਠੇ ਸਕਲ ਬਰੁਸਾਤੇ।

੧ਭਾਵ ਅੁਸ ਲ਼ ਮੰਨਦੇ ਹਾਂ।
੨ਸਭ ਕੋਈ ਪੜ੍ਹਕੇ (ਬ੍ਰਹਮ) ਵਿਦਿਆ ਪ੍ਰਾਪਤ ਕਰਦਾ ਹੈ।
੩ਭਾਵ ਪੰਡਿਤ ਲੋਕ।
*ਪਾ:-ਸਹਸਕ੍ਰਿਤ।
੪ਭਾਖਾ ਤੋਣ ਬਿਨਾਂ ਸੰਸਕ੍ਰਿਤ ਹੀਂੀ (ਮੁਹਤਾਜ) ਹੈ।
੫(ਦੀ) ਸਿਖਿਆ।
੬ਜਦੋਣ ਪੜ੍ਹਕੇ (ਤੁਸੀਣ) ਸ਼ਲੋਕ ਅੁਚਾਰਦੇ ਹੋ।
੭ਯਾਂ ਤੇ ਭਾਖਾ ਲ਼ ਹੀ ਮੂਲ ਜਾਣੋ।

Displaying Page 246 of 591 from Volume 3