Sri Gur Pratap Suraj Granth

Displaying Page 247 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੬੦

੩੪. ।ਕੁਟਵਾਰ ਦਾ ਆਅੁਣਾ॥
੩੩ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੩੫
ਦੋਹਰਾ: ੧ਸੁਨਿ ਵਗ਼ੀਰ! ਭਾਖੋ ਕਹਾਂ?
ਮੋਹਿ ਪ੍ਰਤਾਪ ਘਟਾਇ।
ਜਿਹ ਸੋਣ ਵਧੋ ਵਿਰੋਧ ਬਹੁ,
ਤਿਸ ਕੇ ਕਿਮ ਢਿਗ ਜਾਇ ॥੧॥
ਚੌਪਈ: ਹਮ ਠਾਕੁਰ ਕੀ ਭਗਤਿ ਕਰੰਤੇ।
ਪ੍ਰਭੁ ਪ੍ਰਤਿਮਾ੨ ਕੋ ਨਿਤ ਅਰਚੰਤੇ।
ਜੇ ਸੈਲਨ ਕੀ ਸਭਿ ਠਕੁਰਾਈ੩।
ਪੂਜਹਿ ਸਾਲਗਰਾਮ ਸਦਾਈ ॥੨॥
ਰਾਜਪੂਤ ਹਮ ਬੰਸ ਬਡੇਰੇ।
ਰਹੇ ਸਦੀਵ ਮੂਰਤਨਿ ਚੇਰੇ।
ਤਿਸ ਕੋ ਤਜਿ ਅਬਿ ਨਰ ਤਨ ਪਾਸ।
ਜਾਇ ਕਰਹਿ ਥਿਰ ਹੈ ਅਰਦਾਸ ॥੩॥
ਇਸ ਪ੍ਰਕਾਰ ਨਹਿ ਲਾਇਕ ਮੋ ਕਹੁ।
ਅਪਰ ਬਾਤ ਸਮੁਝਾਵਹੁ ਤੋ ਕਹੁ।
ਸਕਲ ਸੈਲਪਤਿ ਸਿਜ਼ਖ ਨ ਕੋਅੂ।
ਗੁਰੂ ਸਮੀਪ ਨ ਪਹੁਚਹਿ ਸੋਅੂ ॥੪॥
ਅਪਨਿ ਬਡਨ ਕੀ ਰੀਤਿ ਚਲਤੇ।
ਸਭਿ ਪ੍ਰਤਿਮਾ ਕੀ ਪੂਜ ਕਰੰਤੇ।
ਮੈਣ ਏਕਲ ਹੀ ਨਿਜ ਮਤ ਛੋਰਿ।
ਕੈਸੇ ਬਨੌਣ ਸਿਜ਼ਖ ਗੁਰ ਓਰ ॥੫॥
ਗਿਰਪਤਿ ਸਗਰੇ ਹਾਸ ਬਖਾਨਹਿ।
ਗਜ ਲੈਬੇ ਹਿਤ ਸਿਜ਼ਖ ਪਛਾਨਹਿ੪।
ਜਬਹਿ ਕਦਾਚਿਤ ਬਨਹਿ ਸਮਾਜਾ।
ਜੇ ਨਿਜ ਧਰਮ ਬਿਖੈ ਦਿਢ ਰਾਜਾ੫ ॥੬॥
ਮੋ ਕਹੁ ਕਹੈਣ ਤਰਕਨਾ ਸਾਥੀ।
-ਕਰਿ ਲਾਲਚ ਲੈਬੇ ਹਿਤ ਹਾਥੀ।


੧ਭੀਮਚੰਦ ਬੋਲਿਆ।
੨ਮੂਰਤੀ।
੩ਭਾਵ ਪਹਾੜਾਂ ਦੇ ਮਾਲਕ ਜੋ ਹਨ।
੪ਹਾਥੀ ਲੈਂ ਵਾਸਤੇ ਸਿਖ ਬਣ ਗਿਆ ਹੈ ਇਅੁਣ ਸਮਝਂਗੇ।
੫ਰਾਜੇ ਹਨ।

Displaying Page 247 of 372 from Volume 13