Sri Gur Pratap Suraj Granth

Displaying Page 25 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੩੮

੩. ।ਮਾਤਾ ਗੰਗਾ ਜੀ ਲ਼ ਬੁਜ਼ਢਾ ਜੀ ਨੇ ਵਰ ਦਿਜ਼ਤਾ॥
੨ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੪
ਦੋਹਰਾ: ਨੀਚ ਬਿਲੋਚਨ ਕਰਿ ਰਹੀ, ਸੋਚਤਿ ਸੋਚ ਬਿਸਾਲ।
ਕਿਤਿਕ ਦੇਰ ਮਹਿ ਧੀਰ ਧਰਿ, ਬੋਲੀ ਨਮ੍ਰਤ ਨਾਲ ॥੧॥
ਸੈਯਾ ਛੰਦ: ਸ਼੍ਰੀ ਜਗ ਗੁਰ ਸਰਬਜ਼ਗ ਸਦਾ ਅੁਰ
ਸਕਲ ਸ਼ਕਤਿ ਮਹਿ ਪੂਰਨ ਭੂਰ।
ਚਹਹੁ ਕਰਹੁ ਨਹਿ ਬਿਲਮ ਲਗਹਿ ਪ੍ਰਭੁ!
ਸਭਿ ਦੇਸ਼ਨ ਮਹਿ ਸਭਿਨਿ ਹਦੂਰ।
ਕਰਹਿ ਅਰਾਧਨ ਪਹੁਚਹੁ ਤਤਛਿਨ,
ਸ਼ਰਧਾਲੂ ਕੀ ਇਜ਼ਛਾ ਪੂਰਿ।
ਲਾਖਹੁ ਕੇ ਕਾਜਨ ਕਹੁ ਕਰਿਤਾ,
ਬਹੁ ਇਮ ਕਹਹਿ, ਨ ਹੌਣ ਕਹਿ ਕੂਰ ॥੨॥
ਬ੍ਰਿਧ ਨੇ ਸੁਜਸ ਆਪ ਕੋ ਅੁਚਰੋ
-ਜਗੁ ਜਾਚਕ ਸੋ ਦੇਵਨ ਹਾਰ-।
ਜਜ਼ਦਪਿ ਸਮਰਥ ਸਭਿ ਬਿਧਿ ਇਮ ਹੋ
ਤਜ਼ਦਪਿ ਆਗਾ ਕੀਨਿ ਅੁਚਾਰਿ।
-ਤਿਨ ਤੇ ਬਰ ਲਿਹੁ ਪੁਜ਼ਤ੍ਰ ਚਹਤਿ ਜੋ-
ਸੋ ਮੁਝ ਤੇ ਹੁਇ ਸਕੀ ਨ ਕਾਰ।
ਬਿਗਰੋ ਆਪ ਸੁਧਾਰਨ ਕਰੀਅਹਿ
ਸ਼ੁਭ ਸੀਛਾ ਦਿਹੁ, ਮੈਣ ਅਨੁਸਾਰਿ ॥੩॥
ਬਡ ਪੁਰਸ਼ਨ ਕੀ ਸੇਵਾ ਕਰਨੀ
ਇਸ ਮਹਿ ਚਹੀਐ ਬੁਧਿ ਅਧਿਕਾਇ।
ਬੰਸੁ ਬਿਭੂਖਨ, ਪੂਖਨ ਸਮਸਰ੧
ਸੁਤਿ ਹੁਇ, ਅਸ ਮਤਿ ਦਿਹੁ ਸਿਖਰਾਇ।
ਤਿਮ ਅਬਿ ਕੀਜਹਿ, ਹੇਰ ਪ੍ਰਸੀਜਹਿ,
ਸ਼ੁਭ ਬਰ ਲੀਜਹਿ ਚਿੰਤ ਬਿਲਾਇ।
ਬਖਸ਼ਹੁ ਭੂਲ ਲਖਹੁ ਅਨਕੂਲੀ,
ਲਹੌਣ ਮੂਲ ਸੁਖ ਧੂਲੀ ਪਾਇ੨ ॥੪॥
ਇਮ ਹੁਇ ਦੀਨ ਗੁਰੂ ਜਬ ਬੂਝੇ
ਸ਼ੁਭ ਮਤਿ ਦੇਤਿ ਭਏ ਤਤਕਾਲ।


੧ਸੂਰਜ ਸਦਰਸ਼।
੨ਚਰਨਾਂ ਦੀ ਧੂੜੀ ਜੋ ਸੁਖਾਂ ਦਾ ਮੂਲ ਹੈ।

Displaying Page 25 of 591 from Volume 3