Sri Gur Pratap Suraj Granth

Displaying Page 250 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੬੫

ਪਹਿਤ ਭਾਤ੧ ਕੋ ਦੀਨ ਅਹਾਰਾ।
ਰੁਚਿ ਕਰਿ ਖਾਇਣ ਸਰਬ ਪਰਵਾਰਾ।
ਸਿਖ ਸੰਗਤ ਸਭਿਹੂੰਨ ਅਚਾਵਾ।
ਬਿਘਨ ਕਛੂ ਨਹਿਣ ਹੋਵਨਿ ਪਾਵਾ ॥੨੦॥
ਸਤਿਗੁਰ ਕੋ ਪ੍ਰਤਾਪ ਅਤਿ ਭਾਰੀ।
ਬਿਘਨ ਕਾਰ੨ ਹੋਏ ਰਖਵਾਰੀ।
ਪੂਰਨ ਸਕਲ ਕਾਜ ਤਿਨ ਕਰੋ।
ਸ਼੍ਰੀ ਗੁਰ ਪੰਥ੩ ਰਿਦੇ ਦ੍ਰਿੜ ਧਰੋ ॥੨੧॥
ਭਯੋ ਸਿਖ ਤਿਸੁ ਦਿਨ ਤੇ ਗੁਰ ਕੋ।
ਸੇਵਹਿ ਚਰਨ ਭਾਅੁ ਕਰਿ ਅੁਰ ਕੋ।
ਦ੍ਰਿੜ ਪ੍ਰਤੀਤ ਕੀਨਸਿ ਗੁਰ ਓਰੀ।
ਅਪਰ ਸਭਿਨਿ ਕੀ ਮਨਤਾ੪ ਛੋਰੀ ॥੨੨॥
ਜੋ ਸਭਿ ਤਾਗ ਅਲਬ ਗੁਰੂ ਗਹਿ੫।
ਵਸਤੁ ਅਲਭ ਨਹੀਣ ਕੋ ਮਹਿ ਮਹਿਣ੬।
ਸ਼ੀਹਾਂ ਅੁਜ਼ਪਲ ਇਸੀ ਪ੍ਰਕਾਰੇ।
ਭਯੋ ਸਿਜ਼ਖ ਸਤਿਗੁਰ ਮਤਿ ਧਾਰੇ ॥੨੩॥
ਬਹੁਰੋ ਸ਼੍ਰੀ ਅੰਗਦ ਬਹੁ ਬਾਰੀ।
ਗੋਇੰਦਵਾਲ ਜਾਤਿ ਹਿਤ ਧਾਰੀ।
ਮਿਲਹਿਣ ਦਾਸ ਕੋ ਆਨਣਦ ਦੇਤਿ।
ਵਹਿਰ ਰਹਹਿਣ ਕੈ ਜਾਇਣ ਨਿਕੇਤ ॥੨੪॥
ਇਸ ਪ੍ਰਕਾਰ ਕੁਛ ਸਮੋ ਬਿਤਾਇਵ।
ਜਗ ਮਹਿਣ ਮਗ ਸਿਜ਼ਖੀ ਪ੍ਰਗਟਾਇਵ।
ਗਈ ਬਿਤੀਤ ਸਿਸੁਰ ਰੁਤਿ੭ ਸਾਰੀ।
ਸਭਿ ਥਲ ਭਾ ਬਸੰਤ ਗੁਲਗ਼ਾਰੀ੮ ॥੨੫॥
ਚਢੋ ਚੇਤ ਸਭਿ ਕੋ ਸੁਖ ਦੇਤਿ।


੧ਦਾਲ ਚਾਵਲ।
੨ਵਿਘਨਕਾਰਾਣ ਤੋਣ।
੩ਭਾਵ ਸਿਜ਼ਖੀ।
੪ਮੰਨਂਾ, ਪੂਜਾ।
੫ਗੁਰੂ ਦਾ ਆਸਰਾ ਫੜੇ।
੬ਪ੍ਰਿਥਵੀ ਵਿਚ।
੭ਪਤਝੜੀ ਰੁਜ਼ਤ।
੮ਬਸੰਤ ਦੀ ਗੁਲਗ਼ਾਰ-ਫੁਲਖੇੜਾ।

Displaying Page 250 of 626 from Volume 1