Sri Gur Pratap Suraj Granth

Displaying Page 251 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੬੬

ਨਹਿਣ ਅਤਿ ਸੀਤ ਨ ਅੁਸ਼ਨ ਤਪੇਤਿ।
ਬਿਕਸੇ ਕੁਸਮ੧ ਅਨੇਕਨਿ ਰੰਗ।
ਅਤਿ ਸ਼ੋਭਾ ਸੁੰਦਰ ਸਰਬੰਗ੨ ॥੨੬॥
ਪਾਤ ਨਿਪਾਤ ਪਲਾਸ ਪ੍ਰਕਾਸ਼ੇ੩।
ਜਿਤ ਕਿਤ ਅਰੁਂ ਬਰਣ ਹੀ ਭਾਸੇ।
ਚਹੁਣ ਦਿਸ਼ ਬਨ ਕੀ ਦਿਖੀਅਤਿ ਭੂਮਿ।
ਜਨੁ ਗਨ ਅਗਨੀ ਲਾਟ ਅਧੂਮ੪ ॥੨੭॥
ਅੁਪਬਨ ਮਹਿਣ ਗੁਲਾਬ ਚਟਕੀਲੇ੫।
ਬਿਕਸਤਿ ਬੂਟਨ ਸਾਥ ਛਬੀਲੇ।
ਕੌਨ ਕੌਨ ਤਰੁ ਫੂਲਨ ਕੇਰੀ।
ਕਹੀਅਹਿ ਜਾਤ ਰੁਚਿਰਤਾ ਹੇਰੀ ॥੨੮॥
ਸ਼ੋਭਾ ਬਨ ਅੁਪਬਨ ਕੀ ਬਾਢੀ੬।
ਮਨਹੁ ਦਿਖਾਵਨਿ ਨਿਜ ਤੇ ਕਾਢੀ੭।
ਬ੍ਰਿੰਦ ਬਿਹੰਗਨ ਬੋਲਬਿ ਜਨੀਯਤਿ।
ਕਾਨਨ ਰਹਿ ਕਾਨਨ ਮਹਿਣ ਸੁਨੀਯਤਿ੮ ॥੨੯॥
ਰੁਤਿ ਬਸੰਤ ਜਗ ਬਿਦਤ ਛਬੀਲਾ।
ਸ਼ਾਂਤਿ ਬ੍ਰਿਜ਼ਤਿ ਸਤਿਗੁਰ ਕੀ ਲੀਲਾ।
ਆਵਤਿ ਗੋਇੰਦਵਾਲ ਜਦਾਈ।
ਬਿਪਨ ਬਿਲੋਕਤਿ ਸੁੰਦਰਤਾਈ ॥੩੦॥
ਤਨ ਕੋ ਤਾਗਨ ਚਿਤਵਤਿ੯ ਚਾਹਤਿ।
-ਗਮਨੈਣ ਅਬਿ ਬੈਕੁੰਠ- ਅੁਮਾਹਤਿ।
ਸਭਿ ਸੰਗਤਿ ਮਹਿਣ ਕਹਿ ਬਿਦਤਾਈ।
ਤਜਹਿਣ ਸਰੀਰ ਅਬਹਿ ਚਿਤ ਆਈ ॥੩੧॥


੧ਖਿੜੇ ਫੁਜ਼ਲ।
੨ਸਰਬ ਅੰਗਾਂ ਕਰਕੇ।
੩ਪਲਾਸ = ਛਿਜ਼ਛਰਾ। ਛਿਜ਼ਛਰੇ ਦੇ ਪਜ਼ਤੇ (ਤਾਂ) ਝੜੇ ਹੋਏ ਹਨ (ਪਰ ਫੁਜ਼ਲਾਂ ਨਾਲ ਲਦਿਆਣ ਲਾਲੀ ਭਾ ਨਾਲ
ਮਾਨੋਣ) ਪ੍ਰਕਾਸ਼ ਰਿਹਾ ਹੈ। ਛਿਜ਼ਛਰੇ ਲ਼ ਫੁਜ਼ਲ ਪਹਿਲਾਂ ਨਿਕਲਦੇ ਹਨ ਤੇ ਪਜ਼ਤੇ ਪਿਜ਼ਛੋਣ।
੪ਧੂੰਏਣ ਤੋਣ ਰਹਿਤ।
੫ਖਿੜੇ ਹੋਏ, ਸੁੰਦਰ।
੬ਬਗੀਚਿਆਣ ਦੀ ਵਧੀ।
੭ਬਨ ਨੇ ਮਾਨੋਣ ਆਪਣੇ ਵਿਚੋਣ ਦਿਖਾਅੁਣ ਲਈ ਕਜ਼ਢੀ ਹੈ।
੮ਬਨਾਂ ਵਿਚ ਰਹਿਣਦੇ (ਪੰਛੀ ਬੋਲਦੇ) ਕੰਨਾਂ ਵਿਚ ਸੁਣੀਣਦੇ ਹਨ। (ਅ) ਬਨਾਂ ਵਿਚ ਚਜ਼ਲ ਰਹੋ ਤਾਂ ਕੰਨ ਨਾਲ
ਸੁਣੋ (ਪੰਛੀ ਬੋਲਦੇ)।
੯ਚਿਤਵਨੀ, ਵਿਚਾਰ।

Displaying Page 251 of 626 from Volume 1