Sri Gur Pratap Suraj Granth

Displaying Page 251 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੬੪

੩੮. ।ਝੀਵਰ ਤੋਣ ਗੀਤਾ ਦੇ ਅਰਥ॥
੩੭ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੩੯
ਦੋਹਰਾ: ਸਕਲ ਬਿਤਾਈ ਜਾਮਨੀ, ਭਈ ਪੁਨਹਿ ਪਰਭਾਤ।
ਕਰਿ ਸ਼ਨਾਨ ਸ਼੍ਰੀ ਸਤਿਗੁਰੂ, ਚਾਹਤਿ ਪੰਥ ਪ੍ਰਯਾਤ੧ ॥੧॥
ਚੌਪਈ: ਤਜਿ ਪੰਜੋਖਰੇ ਗ੍ਰਾਮ ਮਸੰਦ।
ਅਟਕਹਿ ਸੰਗਤਿ ਇਹਾਂ ਬਿਲਦ।
ਗੁਰ ਕੋ ਬਾਕ ਸੁਨਾਵਹਿ ਸ਼੍ਰੌਨ।
ਆਗੈ ਗਮਨ ਕਰਹਿ ਨਹਿ ਕੌਨ ॥੨॥
ਇਸ ਥਲ ਦਰਸ਼ਨ ਕਰਿ ਹਟਿ ਜਾਇ।
ਇਮ ਸਤਿਗੁਰ ਕੀ ਅਹੈ ਰਜਾਇ।
ਇਮ ਸਿਜ਼ਖਨਿ ਸੋਣ ਕਹਿ ਗੁਰ ਚਾਲੇ।
ਸੰਦਨ ਪਰ ਆਰੂਢਿ ਸੁਖਾਲੇ ॥੩॥
ਬਲੀ ਤੁਰੰਗ ਸੰਗ ਜਿਸ ਲਾਗੇ।
ਗਤਿ ਚੰਚਲ ਜਨੁ ਚਲਿ ਹੈਣ ਭਾਗੇ।
ਅਪਰ ਸੁਭਟ ਅਰੁ ਮਹਾਂ ਮਸੰਦ।
ਸ਼ਸ਼ਤ੍ਰ ਬਸਤ੍ਰ ਤੇ ਸ਼ੁਭਤਿ ਅੁਤੰਗ ॥੪॥
ਸਤਿਗੁਰ ਕੇ ਪਾਛੇ ਲਗਿ ਚਾਲੇ।
ਦਿਨ ਮਹਿ ਗਮਨਹਿ ਪੰਥ ਬਿਸਾਲੇ।
ਸਿਵਰ ਕਰਹਿ ਜਾਮਨਿ ਕੋ ਪਾਇ।
ਖਾਨ ਪਾਨ ਕਰਿ ਕੈ ਸਮੁਦਾਇ ॥੫॥
ਸੁਖ ਸੋਣ ਸੁਪਤਹਿ ਨਿਸਾ ਗੁਗ਼ਾਰਹਿ।
ਭਈ ਪ੍ਰਾਤਿ ਪੁਨ ਪੰਥ ਸਮ੍ਹਾਰਹਿ੨।
ਗਮਨਹਿ ਮਾਰਗ ਇਸੀ ਪ੍ਰਕਾਰੇ।
ਏਕ ਨਗਰ ਤਬਿ ਆਇ ਅਗਾਰੇ ॥੬॥
ਕਰੋ ਸਿਵਰ ਤਹਿ ਅੁਤਰਿ ਪਰੇ ਹੈਣ।
ਵਾਹਨ ਪਾਏ ਗ਼ੀਨ ਖਰੇ ਹੈਣ।
ਤਹਿ ਇਕ ਪੰਡਿਤ ਬਿਦਾ ਘਨੀ।
ਬੁਜ਼ਧੀ ਬਡ ਹੰਕਾਰ ਸੋਣ ਸਨੀ੩ ॥੭॥
ਇਕ ਤੋ ਬਿਜ਼ਦਾ ਕਹੁ ਮਦ ਭਾਰੀ।


੧ਰਾਹੇ ਚਜ਼ਲਂਾ।
੨ਸੰਭਾਲਦੇ ਹਨ।
੩ਦੇ ਸਮੇਤ।

Displaying Page 251 of 376 from Volume 10