Sri Gur Pratap Suraj Granth

Displaying Page 251 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੨੬੩

੩੫. ।ਕੀਰਤਿ ਪੁਰਿ। ਆਨਦ ਪੁਰਿ ਆਅੁਣਾ॥
੩੪ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੩੬
ਦੋਹਰਾ: ਬਜੋ ਨਗਾਰਾ ਕੂਚ ਕੋ,
ਕੰਪਤਿ ਨ੍ਰਿਪ ਸੁਨਿ ਤੀਰ੧।
ਮੁਦਤ ਹੋਤਿ ਸੇਵਕ ਸਕਲ,
ਚਢੋ ਗੁਬਿੰਦ ਸਿੰਘ ਬੀਰ ॥੧॥
ਨਿਸ਼ਾਨੀ ਛੰਦ: ਸੈਨ ਸੰਗ ਓਰੜ ਚਲੀ, ਨਭ ਮਹਿ ਰਜ ਛਾਈ।
ਮਿਲਹਿ ਗ੍ਰਾਮ ਦੇ ਭੇਟ ਕੌ, ਲੇ ਦਰਸ਼ਨ ਪਾਈ।
ਦੇਤਿ ਰਜਤਪਨ, ਕੋ ਦਧੀ, ਕੋ ਘਟ ਭਰ ਪੈ ਕੋ੨।
ਕੋ ਆਨਤਿ ਮਿਸ਼ਟਾਨ ਕੋ, ਪਗ ਸੀਸ ਲਗੈ ਕੋ ॥੨॥
ਭਾਖਹਿ ਸੁਜਸੁ ਪ੍ਰਤਾਪੁ ਕੋ, ਪ੍ਰਭੁ ਕੇਰ ਬਿਸਾਲਾ।
ਕਰਹਿ ਹਗ਼ਾਰਹੁ ਬੰਦਨਾ, ਜਿਤ ਦ੍ਰਿਸ਼ਟਿ ਕ੍ਰਿਪਾਲਾ।
ਦਿਨ ਮਹਿ ਗਮਨਤਿ ਪੰਥ ਕੋ, ਬਡ ਘਾਮ ਥਿਰੰਤੇ੩।
ਬਸਹਿ ਤਹਾਂ ਪੁਨ ਜਾਮਨੀ, ਬਿਸਰਾਮ ਕਰੰਤੇ ॥੩॥
ਦਿਨਪ੍ਰਤਿ ਇਮ ਕਰਿ ਕੂਚ ਕੌ, ਮਗ ਅੁਲਘੋ ਸਾਰਾ।
ਸ਼੍ਰੀ ਕੀਰਤਪੁਰਿ ਤੀਰ ਮਹਿ, ਡੇਰਾ ਨਿਜ ਡਾਰਾ।
ਸ਼੍ਰੀ ਮੁਖ ਤੇ ਫੁਰਮਾਇਓ+, ਬਹੁ ਕਰਹੁ ਕਰਾਹੂ।
ਅੁਤਰਿ ਕਰੋ ਇਸ਼ਨਾਨ ਕੋ, ਨਿਰਮਲ ਜਲਮਾਂਹੂ ॥੪॥
ਬੰਧਿ ਸੀਸ ਅੁਸ਼ਨੀਕ੪ ਕੋ, ਪੁਨ ਜਿਗਾ ਸਜਾਈ।
ਕਲੀ ਧਰੀ ਅੁਤੰਗ ਬਰ, ਝੂਲਤਿ ਛਬਿ ਪਾਈ।
ਅਭਿਰਾਮਾ ਜਾਮਾ ਪਹਿਰ, ਕਸਿ ਕਟ ਸ਼ਮਸ਼ੇਰੰ।
ਭਾਥਾ ਗਰ੫, ਧਨੁ ਕਰ ਗਹੇ, ਬਨ ਕਰਿ ਸਮ ਸ਼ੇਰੰ ॥੫॥
ਗਏ ਪਿਤਾਮਾ ਥਾਨ ਕੋ, ਭਟ ਸੰਗ ਮਹਾਨੇ।
ਕਰ ਜੋਰੀ ਕਰਿ ਬੰਦਨਾ, ਅਰਦਾਸ ਬਖਾਨੇ।
ਬੈਠਿ ਲਗਾਇ ਦਿਵਾਨ ਕੌ, ਦਰਸਤਿ ਬਰ ਬੀਰੰ।
ਆਇ ਰਬਾਬੀ ਗਾਨ ਕਰਿ, ਧੁਨਿ ਰਾਗ ਗਹੀਰੰ ॥੬॥
ਤਬਿ ਪੰਚਾਂਮ੍ਰਿਤ ਬ੍ਰਿੰਦ ਕੋ, ਬਰਤਾਵਨ ਕੀਨਾ।


੧ਪਾਸ ਦੇ ਰਾਜੇ।
੨ਘੜਾ ਭਰਕੇ ਦੁਜ਼ਧ ਦਾ।
੩ਬੜੀ ਧੁਜ਼ਪ ਵੇਲੇ ਟਿਕਾਅੁ ਕਰਦੇ ਹਨ।
+ਪਾ:-ਫੁਰਮਾਯੋ।
੪ਦਸਤਾਰ।
੫ਗਲੇ ਵਿਚ।

Displaying Page 251 of 375 from Volume 14