Sri Gur Pratap Suraj Granth

Displaying Page 251 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੨੬੪

੩੫. ।ਚੰਦੂ ਦੀ ਲ਼ਹ। ਬਾਰੂ ਤਪਤ॥
੩੪ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੩੬
ਦੋਹਰਾ: ਗ੍ਰਿਹ ਚੰਦੂ ਕੇ ਸੁਧਿ ਭਈ, ਸਤਿਗੁਰੁ ਕੋ ਦੁਖ ਦੇਤਿ।
ਕਿਸੇ ਸਿਜ਼ਖ ਕੀ ਸੁਤਾ ਥੀ, ਪਾਪੀ ਨੁਖਾ ਨਿਕੇਤਿ੧ ॥੧॥
ਚੌਪਈ: ਸੁਨਿ ਪ੍ਰਸੰਗ ਦਲਕੋ੨ ਤਿਸ ਰਿਦਾ।
-ਮਮ ਨੈਹਰਿ੩ ਮਾਨਹਿ ਜਿਹ ਸਦਾ।
ਅਨਿਕ ਕਾਮਨਾ ਜਾਚਤਿ ਪਾਈ।
ਗੁਰੁ ਗੁਰੁ ਸਿਮਰਤਿ ਨਿਤ ਸੁਖਦਾਈ ॥੨॥
ਸਸੁਰ ਪਾਤਕੀ ਤਿਹ ਦੁਖ ਦੇਤਿ।
ਕੋ ਅਘ ਤੇ ਮੈਣ ਇਨਹੁ ਨਿਕੇਤ।
ਕਿਤਿਕ ਦਿਵਸ ਤੇ ਪਿਯੋ ਨ ਪਾਨੀ।
ਖਾਇ ਨ ਭੋਜਨ ਨਿਦ੍ਰਾ ਹਾਨੀ ॥੩॥
ਧਿਕ ਜੀਵਨ ਇਸ ਘਰ ਮਹਿ ਮੇਰੋ।
ਗੁਰੁ ਕੋ ਦੁਖ ਸੁਨਿ ਥਿਰ ਹੈ ਹੇਰੋਣ੪-।
ਰਹੋ ਨ ਗਯੋ ਮਿਠਾਈ ਘੋਰੀ੫।
ਕੁਛ ਭੋਜਨ ਲੈ ਗਮਨੀ ਚੋਰੀ ॥੪॥
ਪਹੁਚੀ ਜਿਹ ਠਾਂ ਖਰੇ ਸਿਪਾਹੀ।
ਸੁਕਚਤਿ ਡਰਤਿ ਜਾਤਿ ਨਹਿ ਪਾਹੀ।
ਇਕ ਹਕਾਰ ਕਰਿ ਅਪਨੇ ਪਾਸ।
ਦੀਨਸਿ ਗ਼ੇਵਰ ਤਿਨਹਿ ਨਿਕਾਸਿ ॥੫॥
ਰਾਖੋ ਗੁਪਤ ਸੁਨਾਵਹੁ ਨਾਂਹੀ।
ਮੈਣ ਇਕ ਬੇਰਿ ਜਾਅੁਣ ਗੁਰ ਪਾਹੀ।
ਧਰੇ ਲੋਭਿ ਤੂਸ਼ਨਿ ਹੁਇ ਰਹੈਣ।
ਜਾਇ ਤੁਰਤ ਆਵਹੁ ਬਚ ਕਹੇ ॥੬॥
ਚੰਦੁ ਪਾਤਕੀ ਲਖਹਿ ਨ ਜਿਸ ਤੇ।
ਹਮਹੁ ਨਿਕਾਸਹਿ ਨਹਿ ਮਨ ਰਿਸ ਤੇ।
ਗਈ ਗੁਰੂ ਢਿਗ ਦੇਖਤਿ ਰੋਈ।
ਨਮੋ ਠਾਨਿ ਕਹਿ ਬਿਨੈ ਭਿਗੋਈ੧* ॥੭॥


੧ਪਾਪੀ ਦੀ ਲ਼ਹ, ਘਰ (ਵਿਚ)।
੨ਕੰਬਿਆ।
੩ਮੇਰੇ ਪੇਕੇ, ਮਾਪੇ।
੪ਬੈਠਕੇ ਵੇਖਦੀ ਹਾਂ।
੫ਮਿਜ਼ਠਾ ਘੋਲਿਆ।

Displaying Page 251 of 501 from Volume 4