Sri Gur Pratap Suraj Granth

Displaying Page 251 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੬੪

੩੭. ।ਸ਼੍ਰੀ ਬਾਬਾ ਗੁਰਦਿਜ਼ਤਾ ਜੀ ਦਾ ਸਮਾਅੁਣਾ॥
੩੬ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੩੮
ਦੋਹਰਾ: ਸ਼੍ਰੀ ਗੁਰਦਿਜ਼ਤੇ ਸੰਗ ਮਹਿ,
ਸੁਭਟ ਹੁਤੇ ਤਿਸ ਥਾਨ।
ਹਾਥ ਜੋਰਿ ਬੋਲੇ ਸਕਲੇ,
ਗੁਰ ਸੁਤ ਸੁਨਹੁ ਸੁਜਾਨ! ॥੧॥
ਚੌਪਈ: ਮਰੀ ਗਅੂ ਤੇ ਦੋਸ਼ ਘਨੇਰੇ।
ਜੇ ਜੀਵਹਿ ਹੁਇ ਕੁਸ਼ਲ ਬਡੇਰੇ।
ਜੋਣ ਕੋਣ ਕਰਿ ਦੀਜਹਿ ਇਸ ਪ੍ਰਾਨ।
ਸਭਿ ਦਿਸ਼ਿ ਤੇ ਕਲਹਾ ਹੁਇ ਹਾਨ ॥੨॥
ਪਾਤਕ ਮਿਟਹਿ ਪੁੰਨ ਅਧਿਕਾਈ।
ਪਸਰਹਿ ਕੀਰਤਿ ਬਿਮਲ ਸਦਾਈ।
ਨਰ ਆਦਿਕ ਜੇ ਅਪਰ ਜਿਵਾਵਨ।
ਸੁਨਿ ਸਤਿਗੁਰ ਤਬਿ ਹੋਇ ਰਿਸਾਵਨ ॥੩॥
ਇਸ ਤੇ ਪੁੰਨ ਅਧਿਕ ਕੋ ਜਾਨਿ।
ਸ਼੍ਰੀ ਪ੍ਰਭੁ ਨਹੀਣ ਕੋਪ ਕੋ ਠਾਨਿ।
ਇਜ਼ਤਾਦਿਕ ਸਭਿਹੂੰਨਿ ਸੁਨਾਯੋ।
ਗੁਰ ਸੁਤ ਸੁਨਤਿ ਰਿਦੇ ਹੁਇ ਆਯੋ ॥੪॥
-ਅਬਿ ਤੌ ਆਛੀ ਅਹੈ ਜਿਵਾਵਨ।
ਸਹਿਤ ਪੁੰਨ ਅਰੁ ਰਾਰ ਮਿਟਾਵਨ।
ਪਿਤਾ ਕੋਪ ਕੋ ਲੇਹਿ ਸਹਾਰਿ।
ਜਥਾ ਕਹੇਣ ਸੋ ਕਰਿ ਹੈਣ ਕਾਰ- ॥੫॥
ਇਮ ਅੁਰ ਲਾਇ ਤੁਰੰਗਮ ਛੋਰਿ।
ਅੁਤਰਿ ਗਏ ਮ੍ਰਿਤੁ ਧੇਨੂ ਓਰ।
ਨੀਮ ਤਰੋਵਰ ਕੀ ਨਵਲਾ ਸੀ੧।
ਹਾਥ ਗਹੀ ਪਹੁੰਚੇ ਗੋ ਪਾਸੀ ॥੬॥
ਛਰੀ ਲਗਾਇ ਗਅੂ ਕੋ ਗਾਂਤ।
ਸ਼੍ਰੀ ਮੁਖ ਤੇ ਬੋਲੇ ਇਸ ਭਾਂਤਿ।
ਅੁਠਹੁ ਮਾਤ! ਅਬਿ ਨਿਦ੍ਰਾ ਤਾਗਹੁ।
ਪੂਰਬ ਸਮ ਚਰਿਬੇ ਤ੍ਰਿਂ ਲਾਗਹੁ ॥੭॥
ਸੁਭਟ ਸਕਲ ਅਰੁ ਖਰੇ ਪਹਾਰੀ।


੧ਨਿਮ ਬ੍ਰਿਜ਼ਛ ਦੀ ਨਵੀਣ ਨਵੀਣ ਛਟੀ।

Displaying Page 251 of 405 from Volume 8