Sri Gur Pratap Suraj Granth

Displaying Page 259 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੭੨

੩੩. ।ਦੂਜਾ ਘੋੜਾ। ਜੋਧ ਰਾਇ ਦੇ ਪਾਸ ਗਏ॥
੩੨ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੩੪
ਦੋਹਰਾ: ਇਮ ਨਿਸ਼ਚੈ ਕਰਿ ਤੁਰੰਗ ਦੁਖ, ਅੁਠੇ ਗੁਰੂ ਮਹਾਰਾਜ।
ਕੌਤਕ ਕਰਤਿ ਅਨੇਕ ਬਿਧਿ, ਬਡੇ ਰੀਬ ਨਿਵਾਜ ॥੧॥
ਚੌਪਈ: ਜਾਇ ਤੁਰੰਗਮ ਕੋ ਤਬਿ ਹੇਰਾ।
ਬਹਤਿ ਬਿਲੋਚਨ ਬਾਰਿ ਬਡੇਰਾ।
ਇਤ ਅੁਤ ਨਹਿ ਦੇਖਿਤ, ਮੁਰਝਾਯੋ।
ਤ੍ਰਿਂ ਦਾਨਾ ਈਖਦ੧ ਹੀ ਖਾਯੋ ॥੨॥
ਜੋਧ ਸੰਗ ਤਬਿ ਗੁਰੂ ਬਖਾਨੀ।
ਬ੍ਰਿਹੁ ਕੀ ਪੀਰ ਇਸੇ ਹਮ ਜਾਨੀ।
ਅਪਰ ਨ ਤਨ ਮਹਿ ਸੰਕਟ ਕੋਈ।
ਏਕ ਥਾਨ ਬੰਧੇ ਰਹਿ ਦੋਈ ॥੩॥
ਸ਼੍ਰੀ ਗੁਰ ਬੈਨ ਜੋਧ੨ ਸਨਮਾਨਾ।
ਨਿਸ਼ਚੈ ਆਪ ਪ੍ਰਥਮ ਹੀ ਜਾਨਾ।
ਸਰਬ ਸ਼ਕਤਿ ਕੇ ਮਾਲਿਕ ਰਾਵਰ।
ਕਹੋ ਜੁ ਤਰਕਹਿ ਸੋ ਮਤਿ ਬਾਵਰ ॥੪॥
ਅਬਿ ਕਰ ਫੇਰ ਧੀਰ ਕਹੁ ਦੈ ਹੋ।
ਮਨ ਇਸ ਕੋ ਥਿਰ ਭਲੇ ਕਰੈ ਹੋ।
ਤਬਿ ਸਤਿਗੁਰ ਨਿਜ ਪੰਕਜ ਹਾਥ।
ਫੇਰਨਿ ਕੀਨਿ ਦਿਲਾਸੇ ਸਾਥ ॥੫॥
ਬਦਨ ਬਿਲੋਚਨ ਪੀਠ ਅੁਦਾਰਾ।
ਧਰ ਕਰਿ ਕਰ ਕੋ ਰੁਚਿਰ ਅੁਚਾਰਾ੩।
ਨਾਮ ਜਾਨ ਭਾਈ! ਕਹਿ ਕਰਿ ਕੈ।
ਤ੍ਰਿਂ ਦਾਨਾ ਅਚਵਹੁ ਹਿਤ ਧਰਿ ਕੈ ॥੬॥
ਗੁਰ ਘਰ ਆਇ ਕਸ਼ਟ ਨਹਿ ਪਾਵਹੁ।
ਤਨ ਮਨ ਕੀ ਸਭਿ ਪੀਰ ਮਿਟਾਵਹੁ।
ਜਿਸ ਕੋ ਚਹੈਣ ਆਇ ਸੋ ਜੈਹੈ।
ਪ੍ਰਿਯ ਪ੍ਰੇਮੀ ਕੋ ਪ੍ਰਭੂ ਮਿਲੈ ਹੈ ॥੭॥
ਸੁਨਿ ਸਤਿਗੁਰ ਕੇ ਬਾਕ ਸੁਹਾਏ।


੧ਥੋੜਾ।
੨ਭਾਈ ਜੋਧ ਨੇ।
੩ਹਜ਼ਥ ਰਜ਼ਖਕੇ ਪਿਆਰ (ਦਾ ਵਾਕ) ਕਿਹਾ।

Displaying Page 259 of 473 from Volume 7